ਨਾਟਕ, ਕਵਿਤਾਵਾਂ ਅਤੇ ਵਿਯੂਅਲ ਆਰਟ

ਦਹਾਕਿਆਂ ਤੋਂ ਕਾਮਾਗਾਟਾ ਮਾਰੂ ਨਾਲ ਜੁੜੀਆਂ ਘਟਨਾਵਾਂ ਨੇ ਕਲਾਕਾਰਾਂ ਨੂੰ ਪਰੇਰਨਾ ਦਿੱਤੀ ਹੈ।ਇਤਿਹਾਸ ਨੂੰ ਅਜੋਕੇ ਸਮੇਂ ਨਾਲ ਜੋੜਨ ਲਈ, ਇਹਨਾਂ ਹੋਣਹਾਰ ਵਿਅਕਤੀਆਂ ਨੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਆਧਾਰ ਬਣਾ ਕੇ ਆਪਣੇ ਨਾਟਕਾਂ ਅਤੇ ਕਵਿਤਾਵਾਂ ਦੀ ਰਚਾਨਾ ਕੀਤੀ ਹੈ। ਮਿਸਾਲ ਦੇ ਤੌਰ ਤੇ, ਇਸ ਵੈਬਸਾਈਟ ਵਿੱਚ ਜਿਹੜੇ ਨਾਟਕ ਸ਼ਾਮਲ ਕੀਤੇ ਗਏ ਹਨ, ਇਹਨਾਂ ਨਾਟਕਾਂ ਨੇ ਕਾਮਾਗਾਟਾ ਮਾਰੂ ਦੇ ਪਾਤਰਾਂ ਨੂੰ ਇਕ ਜੀਵਤ ਰੂਪ ਪ੍ਰਦਾਨ ਕਰ ਕੇ ਇਸ ਘਟਨਾ ਬਾਰੇ ਲੋਕਾਂ ਵਿਚ ਜਾਗਰਿਤੀ ਪੈਦਾ ਕੀਤੀ ਹੈ। ਕਾਮਾਗਾਟਾ ਮਾਰੂ ਦਾ ਸਾਊਥ ਏਸ਼ੀਅਨਜ਼ ਅਤੇ ਅਜੋਕੇ ਕੈਨੇਡੀਅਨ ਜੀਵਨ ਉਤੇ ਪਏ ਪ੍ਰਭਾਵਾਂ ਬਾਰੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖੀਆਂ ਕਵਿਤਾਵਾਂ ਨੇ ਲੋਕਾਂ ਨੂੰ ਸੁਚੇਤ ਕਰਨ ਵਿੱਚ ਇੱਕ ਚੰਗਾ ਯੋਗਦਾਨ ਪਾਇਆ ਹੈ।

ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ ''ਹਾਈਰ ਰੈਜ਼ਾਲੂਸ਼ਨ'' ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।