ਆਡੀਓ

ਇਸ ਹਿੱਸੇ ਵਿੱਚ ਸਾਈਮਨ ਫਰੇਜ਼ਰ  ਯੂਨੀਵਰਸਿਟੀ  ਦੇ "ਕੋਹਲੀ ਸੰਗ੍ਰਿਹ" ਅਤੇ "ਇੰਡੋ ਕੈਨੇਡਿਅਨ ਇਤਿਹਾਸ ਸੰਗ੍ਰਿਹ" ਵਿਚੋਂ ਕਈ ਇੰਟਰਵਿਊਜ਼ ਸ਼ਾਮਲ ਹਨ। ਜਿਹਨਾਂ ਵਿਅਕਤੀਆਂ ਨੂੰ ਇੱਥੇ ਪੇਸ਼ ਕੀਤਾ ਗਿਆ ਹੈ, ਉਹ ਸਾਊਥ ਏਸ਼ੀਅਨ ਭਾਈਚਾਰੇ ਦੇ ਮੁੱਢਲੇ ਆਵਾਸੀ ਸਨ, ਅਤੇ ਉਹਨਾਂ ਦੀਆਂ ਕਹਾਣੀਆਂ, ਇਤਿਹਾਸ, ਕਿੱਸੇ ਅਤੇ ਅਨੁਭਵ, ਕੈਨੇਡਾ ਦੇ ਜੀਵਨ ਦੀ ਇਕ ਤਸਵੀਰ ਬਣਾਉਂਦੇ ਹਨ। ਇਹ ਅਨੋਖਾ "ਮੌਖਿਕ ਇਤਿਹਾਸ" (ਓਰਲ ਹਿਸਟਰੀ), ਉਹਨਾਂ ਪਹਿਲੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੀ ਝਲਕ ਵੀ ਪੇਸ਼ ਕਰਦਾ ਹੈ ਜਿਹਨਾਂ ਦੀ ਮਿਹਨਤ ਨੇ ਇਕ ਭਾਈਚਾਰੇ ਦੀ ਕਹਾਣੀ ਸੰਭਾਲ ਕੇ ਰੱਖੀ ਹੈ। ਹਰੇਕ ਆਡੀਓ ਫਾਇਲ ਦੇ ਨਾਲ ਦੇ ਟਾਈਟਲ ਕਾਰਡ ਵਿੱਚ ਲਿਖੇ ਹੋਏ ਵਿਸ਼ੇ ਪੜ੍ਹ ਕੇ, ਤੁਸੀਂ ਇਹ ਫਾਇਲ ਵਰਤ ਸਕਦੇ ਹੋ।

ਇੱਥੇ ਅਸੀਂ ਪਹਿਲੀ ਵਾਰ ਡਿਜਿਟਾਈਜ਼ ਕੀਤੇ ਗਏ ਦੋ ਵਿਸ਼ੇਸ਼ ਭਾਸ਼ਣ ਵੀ ਪੇਸ਼ ਕੀਤੇ ਹਨ, ਜੋ ਕਿ ਨਵੰਬਰ ñùôù ਵਿਚ ਵੈਨਕੂਵਰ ਆਏ ਹੋਏ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਹਿਰੂ ਵੈਨਕੂਵਰ ਇਸ ਲਈ ਆਏ ਸਨ, ਕਿਉਂਕਿ ਇੱਥੋਂ ਦੇ ਸਾਊਥ ਏਸ਼ੀਅਨ ਭਾਈਚਾਰੇ ਦਾ ਇਤਿਹਾਸ ਕਾਫੀ ਮਜ਼ਬੂਤ ਸੀ; ਅਤੇ ਉਹਨਾਂ ਨੇ ਕਈ ਵਿਸ਼ਿਆਂ ਬਾਰੇ ਗੱਲ ਕੀਤੀ, ਜਿਵੇਂ ਕਿ, ਭਾਰਤ ਦਾ ਬਟਵਾਰਾ, ਮਹਾਤਮਾ ਗਾਂਧੀ ਦੀ ਹੱਤਿਆ, ਬਾਹਰ ਰਹਿ ਰਹੇ ਭਾਰਤੀ ਲੋਕਾਂ ਦੀ ਭੂਮਿਕਾ ਅਤੇ ਕੈਨੇਡਾ ਅਤੇ ਇੰਡੀਆਂ ਵਿਚਲੇ ਸਾਂਝੇ ਸੰਸਕਾਰ।