ਕਿਤਾਬਾਂ ਅਤੇ ਥੀਸੀਸ

ਇੱਥੇ ਕਾਮਾਗਾਟਾ ਮਾਰੂ ਅਤੇ ਸਾਊਥ ਏਸ਼ੀਅਨ ਕੈਨੇਡੀਅਨ ਇਤਿਹਾਸ ਉੱਤੇ ਕੰਮ ਕਰ ਰਹੇ ਉਘੇ ਵਿਦਵਾਨਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੌਖਿਕ ਇਤਿਹਾਸ (ਓਰਲ ਹਿਸਟਰੀ) ਅਤੇ ਪਰਿਵਾਰਕ ਤਸਵੀਰਾਂ ਤੋਂ ਲੈ ਕੇ, ਐਕਾਡੈਮਿਕ ਸਟੱਡੀਜ਼ ਤਕ, jo ਕਈ ਪੀੜੀਆਂ ਤੋਂ ਲੰਘਦੀਆਂ ਆਈਆਂ ਹਨ। ਇਹਨਾਂ ਟੈਕਸਟਾਂ ਵਿਚ ਕਈ ਤਰ੍ਹਾਂ ਦੇ ਸ਼ੈਲੀ ਅਤੇ ਪ੍ਰਕਾਰ ਝਲਕਦੇ ਹਨ। ਗੁਰਦਿਤ ਸਿੰਘ, ਜਿਹਨਾਂ ਨੇ ਕਾਮਾਗਾਟਾ ਮਾਰੂ ਨੂੰ ਕਿਰਾਏ ਤੇ ਲਿਆਂਦਾ ਸੀ, ਉਹਨਾਂ ਦਾ ਅਨੁਭਵ ਵੀ ਪਹਿਲੀ ਵਾਰ ਡਿਜੀਟਲਾਈਜ਼ਡ ਰੂਪ ਵਿਚ ਇੱਥੇ ਪੇਸ਼ ਕੀਤਾ ਗਿਆ ਹੈ। ਇਹ ਲੇਖ, ਜੋ ਉਹਨਾਂ ਨੇ ਖੁਦ ਪ੍ਰਕਾਸ਼ਤਿ ਕੀਤਾ ਸੀ, ਕਾਮਾਗਾਟਾ ਮਾਰੂ ਦੇ ਸਫਰ ਬਾਰੇ ਅਤੇ ਇਤਿਹਾਸ ਲਿਖਣ ਦੇ ਤਰੀਕੇ 'ਤੇ ਇਕ ਅਨੋਖਾ ਨਜ਼ਰੀਆਂ ਪੇਸ਼ ਕਰਦਾ ਹੈ।

ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ "ਹਾਈਰ ਰੈਜ਼ਾਲੂਸ਼ਨ" ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ ।