ਡਾਇਰੀਆਂ

ਭਾਈ ਅਰਜਨ ਸਿੰਘ ਚੰਦ ਮੁੱਢਲੇ ਆਏ ਸਾਊਥ ਏਸ਼ੀਅਨ ਕੈਨੇਡੀਅਨ ਭਾਈਚਾਰੇ ਦੇ ਸਰਗਰਮ ਮੈਂਬਰ ਸਨ। ਉਹ ਵੈਨਕੂਵਰ ਦੇ ਪਹਿਲੇ ਸਿੱਖ ਗੁਰਦਵਾਰੇ ਦੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਦੇ ਕਾਰਕੁੰਨ ਸਨ ਅਤੇ ਭਾਈਚਾਰੇ ਦੇ ਧਾਰਮਿਕ, ਆਰਥਿਕ ਅਤੇ ਸਮਾਜਕ ਜੀਵਨ ਦੀਆਂ ਗਤੀਵਿਧੀਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਸਨ। ਉਨ੍ਹਾਂ ਵਲੋਂ ਲਿਖੀ ਡਾਇਰੀ ਭਾਈਚਾਰੇ ਦੇ ਸਾਰੇ ਪੱਖਾਂ 'ਤੇ ਰੌਸ਼ਨੀ ਪਾਉਂਦੀ ਹੈ।1906 ਦੇ ਮੁੱਢ 'ਚ ਸ਼ੁਰੂ ਕੀਤੀ ਇਸ ਡਾਇਰੀ ਵਿਚ ਗੁਰਦਵਾਰੇ ਦੀ ਕਮੇਟੀ ਦੀਆਂ ਰੋਜ਼ਾਨਾ ਸਰਗਰਮੀਆਂ ਦਾ ਵੇਰਵਾ, ਵੈਨਕੂਵਰ ਦੇ ਜੀਵਨ ਬਾਰੇ ਕਿੱਸੇ, ਸਮਾਜ ਸੇਵਾ ਲਈ ਇਕੱਤਰ ਕੀਤੇ ਫੰਡ, ਸੈਕਿੰਡ ਐਵਨਿਊ ਵਾਲੇ ਇਤਿਹਾਸਕ ਗੁਰਦਵਾਰੇ ਦੀਆਂ ਤਸਵੀਰਾਂ ਅਤੇ ਕਾਮਾਗਾਟਾ ਮਾਰੂ ਸ਼ੋਅਰ ਕਮੇਟੀ ਦੇ ਪਹਿਲੇ ਅਨੁਭਵ। ਆਪਣੇ ਸਾਵਧਾਨ ਹੱਥ ਨਾਲ ਲਿਖੀ ਇਹ ਲਿਖਤ ਜੋ ਗੁਰਦਵਾਰੇ ਦੇ ਇਕ ਪ੍ਰਬੰਧਕ ਦੇ ਜੀਵਨ ਅਤੇ ਇਕ ਸਿਆਣੇ ਇਤਿਹਾਸਕਾਰ ਵਲੋਂ ਰੋਜ਼ਾਨਾ ਜੀਵਨ ਦਾ ਲਿਖਿਆ ਵੇਰਵਾ ਮਿਲ ਕੇ ਇਹ ਇਕ ਬਹੁਤ ਹੀ ਕੀਮਤੀ ਅਤੇ ਅਨੋਖਾ ਦਸਤਾਵੇਜ਼ ਬਣਦਾ ਹੈ। ਅਸੀਂ ਨਾਲ ਹੀ ਕਿੱਸੇ, ਕਹਾਣੀਆਂ, ਘਟਨਾਵਾਂ ਅਤੇ ਇਤਿਹਾਸਕ ਪਲਾਂ ਵਿੱਚੋਂ ਕੁਝ ਇਕ ਨੂੰ ਅੰਗ੍ਰੇਜ਼ੀ ਵਿਚ ਅਨੁਵਾਦ ਵੀ ਕਰਵਾਇਆ ਹੈ ਤਾਂ ਕਿ ਇਹ ਡਾਇਰੀ ਦੂਜੇ ਲੋਕਾਂ ਤੱਕ ਵੀ ਪਹੁੰਚ ਸਕੇ।

ਹੇਠਾਂ ਤੁਸੀਂ ਹਰੇਕ ਥੰਮਨੇਲ ਉੱਤੇ ਕਲਿੱਕ ਕਰ ਕੇ ਇਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ "ਹਾਇਰ ਰੈਜ਼ਾਲੂਸ਼ਨ" ਵਿਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਗ੍ਰੰਥ ਸੂਚੀ ਪੜ੍ਹ ਸਕਦੇ ਹੋ ਅਤੇ ਡਾਇਰੀ ਦੇ ਕਈ ਪੰਨੇ ਦੇਖ ਸਕਦੇ ਹੋ। ਡਾਇਰੀ ਦੇ ਖਾਸ ਪੰਨਿਆਂ ਨੂੰ ਦੇਖਣ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ।