ਦਸਤਾਵੇਜ਼ ਅਤੇ ਰਿਪੋਰਟਾਂ

ਕਾਮਾਗਾਟਾ ਮਾਰੂ ਦੀ ਯਾਤਰਾ ਅਤੇ ਕੈਨੇਡਾ ਪਹੁੰਚਣ 'ਤੇ ਇਸ ਨੇ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ। ਇੱਥੇ ਅਜਿਹੇ ਦਸਤਾਵੇਜ਼ ਇੱਕਤਰ ਕੀਤੇ ਗਏ ਹਨ ਜਿਹੜੇ ਕੈਨੇਡੀਅਨ ਸਰਕਾਰ ਦੇ ਭਾਰਤੀ ਅਵਾਸੀਆਂ ਵੱਲ ਨਜ਼ਰੀਏ ਨੂੰ ਇਕ ਸੰਦਰਭ ਵਿਚ ਰੱਖਦੇ ਹਨ, ਜਿਵੇਂ ਕਿ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਵੱਡੀਆਂ ਤਾਕਤਾਂ ਦੇ ਆਪਸੀ ਚਿੱਠੀ ਪੱਤਰ, ਕਮਿਊਨਿਟੀ ਮੀਟਿੰਗਾਂ ਦੇ ਸਾਰ, ਅਦਾਲਤਾਂ ਦੀ ਕਾਰਵਾਈ ਅਤੇ ਇੰਟਰਵਿਊਆਂ। ਇਹ ਮੁੱਢਲੇ ਸੋਮੇ ਥੀਮ ਅਤੇ ਵਿਸ਼ੇ ਅਨੁਸਾਰ ਜਥੇਬੰਦ ਕੀਤੇ ਗਏ ਹਨ। ਇਨ੍ਹਾਂ ਸੋਮਿਆਂ ਨੂੰ ਸਾਂਭਣ ਦਾ ਮੁੱਖ ਸਿਹਰਾ ੧੯੧੧ ਤੋਂ ੧੯੪੦ ਤੱਕ ਰਹੇ ਪਰਲੀਮਿੰਟ ਦੇ ਮੈਂਬਰ ਐਚ ਐਚ ਸਟੀਵਨਜ਼ ਨੂੰ ਜਾਂਦਾ ਹੈ ਜਿਹਨੇ ਆਪਣੇ ਜਾਤੀ ਨੋਟ ਅਤੇ ਚਿੱਠੀ ਪੱਤਰ ਵੈਨਕੂਵਰ ਸਿਟੀ ਦੀ ਆਰਕਾਈਵ ਨੂੰ ਦਾਨ ਕਰ ਦਿੱਤੇ ਸਨ।

ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ ''ਹਾਈਰ ਰੈਜ਼ਾਲੂਸ਼ਨ'' ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।