ਏਫਰਮੇਰਾ ਅਤੇ ਮਿਸਲਏਨੀਅਸ

ਇਹ ਵਰਗ ਅਜਿਹੇ ਵਿਸ਼ਿਆਂ ਲਈ ਹੈ ਜਿਨ੍ਹਾਂ ਨੂੰ ਕਿਸੇ ਇਕ ਵਰਗ ਦੀ ਸੀਮਾ ਵਿਚ ਬੰਨਣਾ ਸੰਭਵ ਨਹੀਂ ਸੀ। ਏਡਰਮੇਰਾ ਦਾ ਮਤਲੱਬ ਹੈ ਅਜਿਹੀਆਂ ਚੀਜ਼ਾਂ ਜੋ ਸਿਰਫ ਕੁਝ ਸਮੇਂ ਲਈ ਰੱਖੀਆਂ ਜਾਂਦੀਆਂ ਹਨ, ਪਰ ਫਿਰ ਵੀ ਲੋਕਾਂ ਦੇ ਰਹਿਣ-ਸਹਿਣ, ਆਦਤਾਂ, ਕੰਮ-ਕਾਜ ਅਤੇ ਉਸ ਵਕਤ ਦੀ ਆਮ ਜ਼ਿੰਦਗੀ ਬਾਰੇ ਜਾਣਕਾਰੀ ਦਿੰਦੀਆਂ ਹਨ। ਮਿਸਾਲ ਦੇ ਤੌਰ ਤੇ, ਇੱਥੇ ਤੁਹਾਨੂੰ ਗੁਰੁ ਨਾਨਕ ਮਾਇਨਿੰਗ ਐਂਡ ਟਰੱਸਟ ਕੰਪਨੀ ਦਾ ਇਕ ਸ਼ੇਅਰ ਸਰਟੀਫਿਕੇਟ ਮਿਲੇਗਾ। ਵਿਦਵਾਨਾਂ ਨੇ ਇਸ ਕੰਪਨੀ ਅਤੇ ਇਸਦੀ ਅਹਿਮੀਅਤ ਦੇ ਬਾਰੇ ਬਹੁਤ ਕੁਝ ਲਿਖਿਆ ਹੈ। ਲੇਕਿਨ ਅਸਲ ਸਰਟੀਫਿਕੇਟ ਨੂੰ ਦੇਖਣਾ, ਇਸਦੀ ਲਿਖਾਈ, ਇਸਦੇ ਕਿਨਾਰਿਆਂ ਦਾ ਡਿਜ਼ਾਇਨ, ਇਸਦੇ ਨਿਸ਼ਾਨ- ਇਹ ਸਭ ਕੁਝ ਸਾਨੂੰ ਕੱਲ੍ਹ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਡੂੰਘੇ ਪੱਧਰ 'ਤੇ ਜੋੜਦਾ ਹੈ।

ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ ''ਹਾਈਰ ਰੈਜ਼ਾਲੂਸ਼ਨ'' ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।