ਅਖਬਾਰੀ ਲੇਖ

ਇਤਿਹਾਸਕ ਦਸਤਾਵੇਜ਼ਾਂ ਦੀ ਢੁੱਕਵੀਂ ਚੋਣ ਦੇ ਨਾਲ ਇਨ੍ਹਾਂ ਦਸਤਾਵੇਜ਼ਾਂ ਦੇ ਪਿਛੋਕੜ ਦੀਆਂ ਕਹਾਣੀਆਂ ਵੀ ਹਨ ਜੋ ਇਨ੍ਹਾਂ ਨੂੰ ਇਕੱਤਰ ਕਰਨ ਦੇ ਅਮਲ 'ਤੇ ਰੌਸ਼ਨੀ ਪਾਉਂਦੀਆਂ ਹਨ। ਉਦਾਹਰਨ ਵਜੋਂ, ਅਰਜਨ ਸਿੰਘ ਚੰਦ ਨੂੰ ਅਖਬਾਰਾਂ ਦਾ ਇਕ ਬੰਡਲ ਮਿਲਿਆ ਜਿਹੜਾ ਉਹਦੇ ਗੁਆਂਢੀ ਨੇ ਕੂੜੇ ਵਿਚ ਸੁੱਟ ਦਿੱਤਾ ਸੀ। ਇਸ ਬੰਡਲ ਵਿਚ ੧੯੦੦ ਵਿਆਂ ਤੋਂ ਲੈ ਕੇ ੧੯੩੦ ਵਿਆਂ ਤੱਕ ਦੇ ਅਖਬਾਰ ਸਨ ਅਤੇ ਜਿੱਥੇ ਕਿਤੇ ਵੀ ਸਾਊਥ ਏਸ਼ੀਅਨਾਂ ਬਾਰੇ ਕੁਝ ਕਿਹਾ ਗਿਆ ਸੀ, ਉਸ ਨੇ ਉਹ ਕੱਟ ਕੇ ਇਕ ਜਿਲਦ (ਬਾਈਂਡਰ) ਵਿਚ ਰੱਖ ਲਿਆ। ਸਾਡੇ ਲਈ ਇਹ ਹੈਰਾਨੀ ਭਰੀ ਗੱਲ ਸੀ ਅਖਬਾਰਾਂ ਦੀਆਂ ਕਾਤਰਾਂ ਨਾਲ ਭਰੇ ਤਿੰਨ ਬਸਤੇ ਲੱਭਣੇ ਅਤੇ ਜਿਨ੍ਹਾਂ ਵਿਚ ਇਕ 'ਤੇ ਵਿਸ਼ੇਸ਼ ''ਕਾਮਾਗਾਟਾ ਮਾਰੂ'' ਲਿਖਿਆ ਹੋਇਆ ਸੀ। ਇਹ ਸੰਗ੍ਰਹਿ ਵੈਨਕੂਵਰ ਸ਼ਹਿਰ ਦੀ ਅਰਕਾਈਵ ਦੇ ਸ਼ਕਤੀਸ਼ਾਲੀ ਸੋਮੇ ਨਾਲ ਜੋੜਿਆ ਗਿਆ ਹੈ ਜਿਸ ਵਿਚ ਵੈਨਕੂਵਰ ਸਨ ਅਤੇ ਵੈਨਕੂਵਰ ਡੇਲੀ ਨਿਊਜ਼ ਅਖਬਾਰਾਂ ਦੇ ਆਰਟੀਕਲ ਸ਼ਾਮਲ ਹਨ। ਸਾਡੇ ਕੋਲ ਕੁਝ ਅਮੁੱਲ ਸਾਹਿਤ ਗਦਰ ਪਾਰਟੀ ਅਤੇ ਇਸ ਦੀ ਇਨਕਲਾਬੀ ਲਹਿਰ ਬਾਰੇ ਵੀ ਹੈ ਜਿਸ ਨੂੰ ਇਸ ਹਿੱਸੇ ਵਿਚਲੇ ਥੀਮ ਦੇ ਸਿਰਲੇਖਾਂ ਵਿਚੋਂ ਭਾਲਿਆਂ ਜਾ ਸਕਦਾ ਹੈ।

ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿਚ ਦੇਖ ਸਕਦੇ ਹੋ। ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ। ਇਸ ਦੇ ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ। ਇੱਥੇ ਤੁਸੀਂ ਇਸ ਨੂੰ ''ਹਾਈਰ ਰੈਜ਼ਾਲੂਸ਼ਨ'' ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।