ਪੈਟਰੀ, ਡੇਵਿਡ (੧੮੭੯-੧੯੬੧)

ਡੇਵਿਡ ਪੈਟਰੀ ਇੱਕ ਉੱਚੀ ਪੱਧਰ ਦਾ ਪੁਲੀਸ ਅਫਸਰ ਸੀ ਜਿਸ ਨੂੰ ਕਾਮਾਗਾਟਾ ਮਰੂ ਦੇ ਭਾਰਤ ਪਰਤਣ ਤੇ ਮਿਲਣ ਲਈ ਨਿਯੁਕਤ ਕੀਤਾ ਗਿਆ ਸੀ। ਉਹ ਦਿੱਲੀ ਵਿੱਚ ਕ੍ਰਿਮਿਨਲ ਇੰਨਟੈਲਿਜੈਂਸ ਮਹਿਕਮੇ ਵਿੱਚ ਕੰਮ ਕਰਣ ਤੋਂ ਪਹਿਲਾਂ ਪੰਜਾਬ ਵਿੱਚ ਕ੍ਰਿਮਿਨਲ ਇੰਨਟੈਲਿਜੈਂਸ ਵਿਭਾਗ ਦੇ ਕੇਂਦਰੀ ਦਫਤਰ ਵਿੱਚ ਕਰਮਚਾਰੀ ਰਹਿ ਚੁੱਕਾ ਸੀ।

ਸੰਨ ੧੯੦੦ ਤੋਂ ਹੀ ਉਹ ਦਿੱਲੀ ਵਿੱਚ, ਪੰਜਾਬ ਅਤੇ ਉੱਤਰੀ ਪੱਛਮੀ ਫੰਰਟੀਅਰ ਸੂਬੇ ਵਿੱਚ ਭਾਰਤੀ ਪੁਲੀਸ ਵਿੱਚ ਰਹਿ ਚੁੱਕਾ ਸੀ। ਉਸ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਕ੍ਰਿਮਿਨਲ ਇੰਨਵੈਸੱਟਿਗੇਸ਼ਨ ਡਾਇਰੈਕਟਰ ਨਾਲ, ਕਾਮਾਗਾਟਾ ਮਰੂ ਦੇ ਸੰਭਾਵਤ ਆਗਮਨ ਤੋਂ ਦੋ ਹਫਤੇ ਪਹਿਲਾ, ਸਿਮਲਾ ਰਹਿਕੇ ਜਾਣਕਾਰੀ ਪ੍ਰਾਪਤ ਕੀਤੀ।   

ਜਿਸਤੇ ਅਨੁਸਾਰ ਉਸ ਨੂੰ ਸਮਜ ਭੇ ਗੇਈ ਕਿ ਗੁਰਦਿੱਤ ਸਿੰਘ ਅਤੇ ਉਸ ਦੇ ਸਾਥੀ ਸ਼ਰਾਰਤੀ ਹਨ ਅਤੇ ਭਾਰਤ ਵਾਪਿਸ ਪਹੁੰਚਣ ਤੇ ਅਵੱਸ਼ ਹੀ ਅੰਦੋਲਨ (ਸੰਘਰਸ਼) ਸ਼ੁਰੂ ਕਰਨਗੇ। ਇਸੇ ਕਰਕੇ ਉਸ ਨੇ ਇਹ ਆਪਣਾ ਕਰਤੱਵ ਹੀ ਸਮਝਿਆ ਕਿ ਗੁਰਦਿੱਤ ਸਿੰਘ ਅਤੇ ਉਸ ਦੇ ਕੁੱਝ ਸਾਥੀਆਂ ਨੂੰ ਫੜਣਾ ਤੇ ਬਾਕੀ ਦੇ ਯਾਤਰੂਆਂ ਨੂੰ ਮੁਫੁਤ ਪੰਜਾਬ ਵਿੱਚ ਆਪਣੇ ਘਰੋਂ ਘਰੀਂ ਪਹੁੰਚਉਣਾ।

ਜਦੋਂ ਕਾਮਾਗਾਟਾ ਮਰੂ ਹੁਗਲੀ ਦਰਿਆ ਵਿੱਚ ਪਾਣੀ ਦੇ ਵਹਾਓ ਦੇ ਉਲਟ ਕੋਲਕੱਤੇ ਵਲ ਵਧ ਰਿਹਾ ਸੀ ਤਾਂ ਪੈਟਰੀ ਜਹਾਜ ਵਿੱਚ ਦਾਖਲ ਹੋਇਆ। ਉਸ ਨੇ ਯਾਤਰੀਆਂ ਨੂੰ ਕੋਲਕੱਤੇ ਪਹੁੰਚਣ ਤੋਂ ਪਹਿਲਾਂ ਹੀ ਬਜ ਬਜ ਦੇ ਘਾਟ ਤੇ ਉਤਾਰਨ ਦੇ ਫੈਸਲੇ ਵਿੱਚ ਮੱਹਤਵ ਪੂਰਨ ਭੂਮਿਕਾ ਹੀ ਨਹੀ ਨਿਭਾਹੀ, ਸਗੋਂ ਸਾਰਾ ਦਿਨ ਹੀ ਯਾਤਰੀਆਂ ਦੇ ਉਤਰਨ ਸਮੇਂ ਉਥੇ ਹੀ ਰਿਹਾ ਤੇ ਨਤੀਜੇ ਵਜੋਂ ਉਸੇ ਸ਼ਾਮ ਨੂੰ ਫਸਾਦ ਹੋਏ ਤੇ ਉਸ ਨੇ ਪਿਸਤੌਲ ਤੋਂ ਸਤ ਗੋਲੀਆਂ ਚਲਾਈਆਂ ਤੇ ਉਸ ਦੇ ਆਪਦੇ ਵੀ ਦੋ ਗੋਲੀਆਂ ਲਗੀਆਂ, ਜਿਨ੍ਹਾ ਵਿੱਚੋਂ ਇਕ ਬਾਂਹ ਅਤੇ ਦੂਜੀ ਪੱਟ ਵਿੱਚ ਲਗੀ, ਜਿਸ ਕਰਕੇ ਉਸ ਦੇ ਪਲਮ ਦੋੜ ਗਈ ਤੇ ਤੰਦਰੁਸਤ ਹੋਣ ਵਿੱਚ ਲੰਮਾ ਸਮਾ ਲੱਗਿਆ। ਫਸਾਦ ਹੋਣ ਤੋ ਇਕ ਹਫਤੇ ਕੁ ਬਾਅਦ ਪੈਟਰੀ ਨੇ ਇਕ ਗੁਪਤ ਲਿਖਤ ਲਿਖੀ ਜੋ, ਜਦੋਂ ਕਾਮਾਗਾਟਾ ਮਰੂ ਜਾਂਚ ਕਮੇਟੀ ਨੇ ਬਜ ਬਜ ਦੇ ਘਾਟ ਬਾਰੇ ਹੋਏ ਫਸਾਦ ਦੀ ਰਿਪੋਰਟ ਤਿਆਰ ਕੀਤੀ, ਗਾਵਾਹੀ ਦਾ ਇਕ ਮੁੱਖ ਹਿੱਸਾ ਬਣੀ।

ਪੈਟਰੀ ਇਨਵਰਵੰਨ, ਬੈੰਫਸ਼ਾਇਰ ਤੋਂ ਇੱਕ ਸਕੌਟ ਸੀ ਜੋ ਐਬਰਡੀਨ ਯੂਨੀਵਰਸਟੀ ਦਾ ਪੜਿਆਂ ਸੀ। ਉਸ ਨੇ ੧੯੦੦-੧੯੩੧ ਭਾਰਤ ਵਿੱਚ ਪੁਲੀਸ ਦੀ ਨੌਕਰੀ ਕੀਤੀ ਜਿਨ੍ਹਾਂ ਵਿਚੋਂ ਪਿਛਲੇ ਸੱਤ ਸਾਲ ਉਹ ਇੰਨਟੈਲਿਜੈਂਸ ਵਿਭਾਗ ਦਾ ਡਾਇਰੈਕਟਰ ਰਿਹਾ। ੧੯੨੯ ਵਿੱਚ ਉਸ ਨੂੰ ਸਨਮਾਨਤ ਕੀਤਾ ਗਿਆ। ਉਸ ਨੇ ਪਹਿਲਾਂ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਅਤੇ ਫਿਰ ਇਸ ਦਾ ਚੈਰਮਨ ਦਾ ਕੰਮ ਕਰਕੇ ਆਪਣਾ ਕਿੱਤਾ ਮੁਕਾਇਆ। ਉਹ ਭਾਰਤ ਤੋਂ ੧੯੩੬ ਵਿੱਚ ਵਿਦਾ ਹੋਇਆ, ਤੇ ੧੯੩੮ ਬਰਤਾਨੀਆਂ ਵਿੱਚ ਵੱਸਣ ਤੋਂ ਪਹਿਲਾਂ ਉਹ ਪੈਲਿਸਤਾਈਨ ਵਿੱਚ ਪੁਲੀਸ ਦਾ ਸਲਾਹਕਾਰ ਰਿਹਾ। ੧੯੪੧, ਵਿਨਸਟਨ ਚਰਚਿਲ ਦੀ ਸਰਕਾਰ ਨੇ ਉਸ ਨੂੰ ਕਾਂਊੰਟਰ-ਇੰਨਟੈਲਿਜੈਂਸ ਏਜੈਂਸੀ, ਐਮ. ਆਈ. ੫, ਦਾ ਡਾਇਰੈਕਟਰ ਥਾਪਿਆ, ਅਤੇ ਇਸੇ ਹੀ ਅਹੁਦੇ ਤੇ ਰਹਿਕੇ ੧੯੪੬ ਵਿੱਚ ਸੇਵਾਮੁੱਕਤ ਹੋਇਆ।

ਸ੍ਰੋਤઃ ਡੇਵਿਡ ਪੈਟਰੀ, "ਕੌਨਫੀਡੈਂਸ਼ਲ ਨੋਟ ਔਨ ਦਾ ਬੱਜ ਬੱਜ ਰਾਇਟ," ਐਮ.ਐਸ. ਵੜੈਚ & ਜੀ.ਐਸ. ਸਿੱਧੂ, ਕਾਮਾਗਾਟ ਮਰੂ – ਏ ਚੈਲੰਜ ਟੂ ਕਲੋਨੀਅਲਇਜ਼ਮ (ਚੰਡੀਗੜ੍ਹઃ ਯੂਨੀਸਟਾਰ ਬੁਕਸ, ੨੦੦੫); ਰਿਚਰਡ ਪੌਪਲਵੈਲ, ਇੰਨਟੈਲਿਜੈਂਸ & ਇਮੰਪੀਰੀਅਲ ਡਿਫੈਂਸઃ ਇੰਨਟੈਲਿਜੈਂਸ & ਦਾ ਡਿਫੈਂਸ ਆਫ ਦਾ ਇੰਡੀਅਨ ਐਮੰਪਾਇਰ, ੧੯੦੪-੧੯੨੪, (ਲੰਡਨઃ ਐਫ. ਕੈਸ, ੧੯੯੫)।