ਸਿੰਘ, ਬੇਲਾ ( - ੧੯੩੪)

ਬੇਲਾ ਸਿੰਘ ਵੈਨਕੂਵਰ ਵਿੱਚ ਇਮਿਗ੍ਰੇਸ਼ਨ ਵਿਭਾਗ ਵਾਸਤੇ ਸੂਹੀਏ ਦਾ ਕੰਮ ਕਰਦਾ ਸੀ। ਉਹ ਸੁੰਦਰ ਸਿੰਘ ਦਾ ਪੁੱਤਰ ਸੀ ਅਤੇ ਪਿੰਡ ਜੀਆਂ, ਬਾਸੀ ਕਲਾਂ ਦੇ ਨੇੜੇ, ਤਹਿਸੀਲ ਹੁਸ਼ਿਆਰਪੁਰ, ਜਿਲ੍ਹਾ ਹੁਸ਼ਿਆਰਪੁਰ ਤੋਂ ਸੀ। ਆਪਣੇ ਦੂਸਰੀ ਵਾਰ ਵੈਨਕੂਵਰ ਵਿੱਚ ਰਹਿਣ ਸਮੇਂ ਇਸਨੇ, ਇਨਸਪੈਕਟਰ ਡਬਲਯੂ. ਸੀ. ਹੌਪਕਿਨਸਨ, ਅਤੇ ਪ੍ਰਵਾਸੀ ਏਜੰਟ, ਮੈਲਕਮ ਰੀਡ ਪ੍ਰਵਾਸੀ ਵਿਭਾਗ ਲਈ ਕੰਮ ਕੀਤਾ। ਇਸ ਭੂਮਿਕਾ ਵਿੱਚ ਉਹ ਆਪਣੇ ੨੫-੩੦ ਸਾਥੀਆਂ ਦਾਂ ਆਗੂ ਸੀ, ਜਿਹੜੇ ਕਿ ਗਦਰ ਪਾਰਟੀ ਦੇ ਵਿਰੋਧੀ ਸਨ। ਜਦੋਂ ਉਸ ਨੇ ੫ ਸੱਤਬੰਰ ੧੯੧੪ ਨੂੰ ਖਾਲਸਾ ਦੀਵਾਨ ਸੁਸਾਇਟੀ, ਗੁਰਦੂਆਰੇ ਵਿੱਚ ਗੋਲੀ ਚਲਾਈ ਜਿਸ ਕਰਕੇ ਭਾਗ ਸਿੰਘ ਅਤੇ ਬਤਨ ਸਿੰਘ ਮਾਰੇ ਗਏ ਅਤੇ ਪੰਜ ਹੋਰ ਜਖਮੀ ਹੁਏ। ਮੱਚੇ ਹੋਏ ਹਾਹਾਕਾਰ ਕਾਰਣ ਦੋ ਵਾਰ ਕਹਿੱਚਰੀ ਵਿੱਚ ਹੋਈ ਸੁਣਵਾਈ ਵਿੱਚ, ਪਹਲੀ ਵਾਰ ਜਿਊਰੀ ਦੇ ਬੰਦਿਆਂ ਦੀ ਗਿਣਤੀ ਬਰਾਬਰ ਬਰਾਬਰ ਹੋਣ ਕਾਰਣ ਅਤੇ ਦੂਜੀ ਵਾਰ ਦੀ ਸੁਣਵਾਈ ਵਿੱਚ ਉਹ ਸਾਫ ਬਰੀ ਹੋ ਗਿਆ (ਉਸਨੇ ਆਪਣੀ ਸੁਰਖਿਆ ਦੀ ਦਲੀਲ ਦਿੱਤੀ)।

ਮਾਰਚ ੧੯੧੫ ਵਿੱਚ ਉਹ ਦੇ ਉਤੇ ਗੱਦਰੀ ਪਾਰਟੀ ਦੇ ਇੱਕ ਸਦੱਸਯ ਰਾਂਹੀ ਗੋਲੀ ਚਲਾਈ ਗਈ, ਜੋ ਕਿ ਕੋਟ ਵਿੱਚ ਦੀ ਲੰਘਣ ਕਾਰਣ ਉਸਦਾ ਬਚਾਓ ਹੋ ਗਿਆ। ਉਹ ਚੰਗੀ ਕਿਸਮਤ ਕਰਕੇ, ਘਰ ਨਹੀਂ ਸੀ, ਜਦੋਂ ਅਪ੍ਰੈਲ ਵਿੱਚ ਕਿਸੇ ਨੇ ਬਾਰੂਦ ਨਾਲ ਉਸ ਦੇ ਘਰ ਨੂੰ ਉੱਡਾ ਦਿਤਾ ਜਿਸ ਵਿੱਚ ਉਹ ਰਹਿੰਦਾ ਸੀ। ਕੁਝ ਦਿਨਾਂ ਬਾਅਦ ਜਦੋਂ ਉਹ ਕਿਸੇ ਵਿਰੋਧੀ ਤੇ ਜਸਮਾਨੀ ਹਮਲਾ ਕਰ ਰਿਹਾ ਸੀ ਤਾਂ ਉੱਪਰ ਪੁਲੀਸ ਆ ਗਈ ਤੇ ਉਹ ਫੜਿਆ ਗਿਆ। ਇਸ ਹਮਲੇ ਤੋਂ ਬਾਅਦ ਉਸ ਨੇ ਬਰਨਬੀ ਜੇਲ ਦੇ ਖੇਤਾਂ ਵਿੱਚ  ਬਾਰਾਂ ਮਹੀਨੇ ਦੀ ਸਜ਼ਾ ਭੁਗਤੀ। ੧੯੧੬ ਵਿੱਚ ਉਹ ਭਾਰਤ ਵਾਪਿਸ ਗਿਆ ਤੇ ਉਸੇ ਪਤਝੜ ਦੇ ਮੋਸਮ ਵਿੱਚ ਹਸ਼ਿਆਰਪੁਰ ਦੇ ਇਨਸਪੈਕਟਰ ਇਬਰਾਹੀਮ-ਉਲ-ਹੱਕ ਵਲੋਂ ਹੋਈ ਪੁੱਛ ਗਿੱਛ ਦੇ ਦੁਰਾਨ, ਉਸ ਨੇ ਵੈਨਕੂਵਰ ਵਿੱਚ ਰਹਿ ਰਹੇ ਗਦਰ ਪਾਰਟੀ ਦੇ ਸੱਦਸਿਆਂ ਵਿਰੁਧ ਜਾਣ ਕਾਰੀ ਦਿੱਤੀ। ਮਈ ੧੯੩੪ ਵਿੱਚ ਬੇਲਾ ਸਿੰਘ ਦਾ ਆਪਣੇ ਹੀ ਪਿੰਡ ਜੀਆਂ ਦੇ ਬਾਹਰ-ਵਾਰ ਕਤਲ ਹੋ ਗਿਆ।

੧੯੦੬ ਵਿੱਚ ਕੈਨੇਡਾ ਆਉਣ ਤੋਂ ਪਿਹਲਾਂ ਬੇਲਾ ਸਿੰਘ ਨੇ ਸਿੱਖ ਰੈਜਮੈੰਟ ਵਿੱਚ ਸੰਕੇਤ ਰਾਹੀਂ ਸੁਨੇਹੇ ਭੇਜਣ ਵਾਲੇ ਦੇ ਤੌਰ ਤੇ ਪੰਜ ਸਾਲ ਕੰਮ ਕੀਤਾ ਸੀ, ਤੇ ਅਗ੍ਰੇਜ਼ੀ ਬੋਲਣ ਵਿੱਚ ਨਿਪੁੰਨ ਸੀ। ਇੱਕ ਲੰਬੀ ਗੈਰਹਾਜ਼ਰੀ ਤੋਂ ਬਾਅਦ, ਜੂਨ ੧੯੧੩ ਵਿੱਚ ਹਾਂਗਕਾਂਗ ਰਾਹੀਂ ਉਹ (ਬੇਲਾ ਸਿੰਘ) ਉਸੇ ਹੀ ਜਹਾਜ਼ ਰਾਹੀਂ (ਦੀ ਔਮਪਰੇਸ ਆਫ਼ ਰਸ਼ੀਆ) ਵਾਪਿਸ ਆਇਆ ਜਿਸ ਵਿੱਚ ਗਦਰੀ ਕ੍ਰਿਆਵਾਦੀ ਭਗਵਾਨ ਸਿੰਘ ਵੀ ਆਇਆ ਸੀ। ਪੰਜ ਮਹੀਨਿਆਂ ਪਿੱਛੋਂ ਜਦੋਂ ਭਗਵਾਨ ਸਿੰਘ ਨੂੰ ਪ੍ਰਵਾਸੀ ਵਿਭਾਗ ਦੇ ਅਧਿਕਾਰੀਆਂ ਨੇ ਧੱਕੇ ਨਾਲ ਦੇਸੋਂ ਕੱਢਿਆ ਤਾਂ ਉਸ ਦੇ ਮਿਤ੍ਰਾਂ ਨੂੰ ਭਰੋਸਾ ਸੀ ਕਿ ਬੇਲਾ ਸਿੰਘ ਹੀ ਉਹ ਸੂਹੀਆਂ ਸੀ ਜਿਸ ਨੇ ਉਸ ਨੂੰ ਚੁਕਵਾਇਆ ਸੀ। (ਨੱਥਾ ਸਿੰਘ, ਜਿਸ ਦੇ ਦੱਸਤਾਵੇਜ਼ ਭਗਵਾਨ ਸਿੰਘ ਨੇ ਨਿੱਜੀ ਬਣਾ (ਦੱਸ) ਕੇ ਪੇਸ਼ ਕੀਤੇ ਸਨ, ਬੇਲਾ ਸਿੰਘ ਦਾ ਰਿਸ਼ਤੇਦਾਰ ਸੀ।

ਬੇਲਾ ਸਿੰਘ ਦਾ ਪ੍ਰਵਾਸੀ ਵਿਭਾਗ ਵਿੱਚ ਕੀਤਾ ਕੰਮ ਵੈਨਕੂਵਰ ਦੇ ਵਡੇਰੇ ਘੇਰੇ ਵਿੱਚ ਜਾਣਿਆ ਜਾਦਾਂ ਸੀ। ੧੧ ਦਸੰਬਰ, ੧੯੧੪ ਦੇ ਪ੍ਰੋਵਿੰਸ ਪੱਤਰ ਵਿੱਚ ਛਪੇ ਇੱਕ ਲੇਖ ਅਨੁਸਾਰ ਬੇਲਾ ਸਿੰਘ ਪ੍ਰਵਾਸੀ ਵਿਭਾਗ ਦਾ ਉਹ ਅਧਿਕਾਰੀ ਸੀ ਜੋ ਆਪਣੀ ਸ਼ੋਭਾ ਅਨਕੂਲ ਵਿਚਰਦਾ ਸੀ, ਜੋ ਕਿ ਬੜੇ ਸੋਹਣੇ ਕਪੜੇ ਪਹਿਨਣ ਵਾਲਾ ਪੂਰਬੀ ਭਾਰਤੀ ਸੀ, ਜੋ ਕਚਹਿਰੀ ਵਿੱਚ ਬਰਫ਼ ਵਰਗੀ ਚਿੱਠੀ ਦਸਤਾਰ, ਸ਼ਾਨਦਾਰ ਅੰਦਰਸ ਲਗਿਆ ਕੌਲਰ, ਅਤੇ ਚੰਗੀ ਤਰਾਂ ਪ੍ਰੈਸ ਕੀਤੇ ਹੋਏ ਸਰਜ ਦੇ ਸੂਟ ਨਾਲ ਸਮੇ ਦੇ ਅਨੁਸਾਰ ਢੁੱਕਮੇਂ ਬਰਾਊਨ ਬੂਟ ਪਹਿਨ ਕੇ ਕਚਹਿਰੀ ਜਾਂਦਾ ਸੀ।

ਜਦੋਂ ਬੇਲਾ ਸਿੰਘ ਨੇ, ਇੰਨਸਪੈਕਟਰ ਹੌਪਕਨਸਨ ਦੇ ਕਤਲ ਮੁਕਦੱਮੇ ਵਿੱਚ ਸੋਹਣ ਲਾਲ ਤੇ ਗਵਾਹੀ ਦਿੰਦਿਆਂ ਦੱਸਿਆ ਕਿ ਉਸ ਦਾਂ ਇੱਕ ਕੰਮ ਪ੍ਰਵਾਸੀ ਵਿਭਾਗ ਦੇ ਦਫਤਰ ਵਿੱਚ ਦੀ ਗਦਰ  ਦਾ ਹੌਪਕਨਸਨ ਵਾਸਤੇ ਅੰਗਰੇਜ਼ੀ ਵਿੱਚ ਉਲਥਾ ਕਰਨਾ ਸੀ, ਜਿਹੜਾ ਕਿ ਔਟਵਾ ਅਤੇ ਇੰਗਲੈਂਡ ਵੀ ਭੇਜਿਆਂ ਜਾਂਦਾ ਸੀ। ਜਦੋਂ ਸਰਕਾਰੀ ਵਕੀਲ ਦੇ ਇਹ ਪੁਛੱਣ ਤੇ ਕਿ “ਤੂੰ ਪ੍ਰਵਾਸੀ ਵਿਭਾਗ ਦੇ ਦਫਤਰ ਵਿੱਚ ਕਿਹੜੀਆਂ ਸੇਵਾਵਾਂ ਕਰਦਾ ਸੀ?” ਤਾਂ ਉਸਨੇ ਜਵਾਬ ਦਿੱਤਾ ਕਿ, “ਮੈਂ ਇੱਕ ਗੁਪੱਤ ਜਸੂਸ ਹਾਂ” ਜਦੋਂ ਵਕੀਲ ਨੇ ਇਸ ਗੱਲ ਦਾ ਮਤਲਵ ਪੁਛਿਆ ਤਾਂ ਬੇਲਾਂ ਸਿੰਘ ਨੇ ਮੰਨਿਆ ਕਿ, “ਮੈਂ ਦੋਵੇਂ ਖੋਜ ਕਢਣ ਵਾਲਾਂ ਅਤੇ ਜਸੂਸ ਹਾਂ।” ਗੁਰਦੂਆਰੇ ਵਿੱਚ ਚਲਾਈ ਗਈ ਗੋਲੀ ਬਾਰੇ ਆਪਣੇ ਹੀ ਅਦਾਲਤੀ ਮੁੱਕਦਮੇ ਵਿੱਚ, ਬੇਲਾ ਸਿੰਘ ਨੇ ਦੱਸਿਆਂ

 “ਕਿ ਮੈਂ ਭਾਰਤ ਦੀ ਤੀਹਵੀ ਪੰਜਾਬੀ ਰੈਜ਼ਮੈਟ ਵਿੱਚ ਸੰਕੇਤਾ ਰਾਹੀਂ ਸਨੇਹੇ ਭੇਜਣ ਦਾ ਕੰਮ ਪੰਜ ਸਾਲ ਕੀਤਾ ਤੇ ਅਜੇ ਵੀ ਰਾਂਖਵੀ ਸੈਨਾਂ ਵਿੱਚ ਹਾਂ । ਮੈਂ ਬੀ.ਸੀ. ਵਿੱਚ ੧੯੦੬ ਤੋਂ ਹਾਂ ਅਤੇ ੧੯੧੩ ਤੋਂ ਪ੍ਰਵਾਸੀ ਵਿਭਾਗ ਨਾਲ ਵਿਸ਼ੇਸ਼ ਸੇਵਾਂਵਾਂ ਨਿਭਾ ਰਿਹਾ ਹਾਂ। ਝਗੜਾ ਭਗਵਾਨ ਸਿੰਘ ਦੇ ਦੇਸ਼ ਨਿਕਾਲੇ ਤੋਂ ਸ਼ੁਰੂ ਹੋਇਆ ਤੇ ੳਦੋਂ ਤੋ ਹੀ ਮੇਰੀ ਜਾਨ ਖਤਰੇ ਵਿੱਚ ਪਈ ਹੋਈ ਹੈ।” 

 ਉਹ ਹਰ ਹਫਤੇ ਗੁਰਦੂਆਰੇ ਜਾਂਦਾਂ ਹੁੰਦਾ ਸੀ ਪਰ ਕਿੳ ਕਿ “ਹਿੰਦੂ” ਉਸ ਦੇ ਵਿਰੁਧ ਚਰਚਾ ਕਰਦੇ ਸੀ ਸੋ ਉਸ ਨੇ ਡਰਦਿਆਂ ਜਾਂਣਾਂ ਬੰਦ ਕਰ ਦਿਤਾ। ਡਾਕਟਰ ਰਘੂਨਾਥ ਨੇ ਬੇਲਾ ਸਿੰਘ ਦੇ ਅਦਾਲਤੀ ਮੁਕਦਮੇ ਵਿੱਚ ਗਵਾਹੀ ਦਿੱਤੀ ਤੇ ਦਾਅਵਾ ਕੀਤਾ ਕਿ ਗੁਰਦਿੱਤ ਸਿੰਘ ਨੇ ਕਾਮਾਗਾਟਾ ਮਰੂ ਤੇ ਵੈਨਕੂਵਰ ਦੀ ਹਿੰਦੂ ਵਸੋਂ ਵਲੋਂ ਗਰਮੀਆਂ ਵਿੱਚ ਲਿੱਖੀ ਇੱਕ ਚਿੱਠੀ ਪੜ੍ਹ ਕੇ ਸੁਣਾਈ “ਕਿ ਬੇਲਾ ਸਿੰਘ ਨੂੰ ਕਾਮਾਗਾਟਾ ਮਰੂ ਤੇ ਚੜਣ ਨਾ ਦਿੱਤਾ ਜਾਵੇਂ ਤੇ ਜੇ ਉਹ ਕੋਸ਼ਿਸ਼ ਕਰੇ ਤਾਂ ਉਸ ਨੂੰ ਮੁਸ਼ਕਾਂ ਦੇ ਕੇ ਰੱਖ ਲਵੋ ਜਾਂ ਜਹਾਜ਼ ਤੋਂ ਥਲ੍ਹੇ ਸੁੱਟ ਦੇਵੋ।”

ਬੇਲਾ ਸਿੰਘ ਦੀ ਮੋਤ ਦੇ ਬਾਰੇ ਵਿੱਚ ਕਈ ਹੋਰ ਵੀ ਹਵਾਲੇ ਹਨ। ਇੱਕ ਬੇਲਾ ਸਿੰਘ ਬਾਰੇ ਕਹਾਣੀ ਇਉ ਵੀ ਹੈ, ਜਿਸ ਦਾ ਸੰਬੰਧ ੧੯੧੪ ਦੀਆਂ ਗਰਮੀਆ ਵਿੱਚ, ਇੱਕ ਜ਼ੈਗਰਬ, ਕਰੋਸ਼ੀਆ ਦੇ ਜਰਮਨ ਬੋਲਣ ਵਾਲੇ ਭੂਤਿਕ ਨਾਗਿਰਕ ਸਟੀਫਨ ਈ. ਰੇਅਮਰ ਨਾਲ ਹੈ। ਰੇਅਮਰ ਵੈਨਕੂਵਰ ਦੀ ਪ੍ਰਵਾਸੀ ਸ਼ਾਖ ਨਾਲ ਦੁਭਾਸ਼ੀਏ ਦਾ ਕੰਮ ਕਰਦਾ ਸੀ, ਹੁਣੇ ਜਿਹੇ ਹੀ ਵੈਨਕੂਵਰ ਵਿੱਚ ਸਨਮਾਨਰਤ ਆਸਟਰੋ-ਹੰਗੇਰੀਅਨ ਥਾਪੇ ਹੋਏ ਦੂਤ (ਕਾਉਂਸਿਂਲ) ਵੈਨਕੂਵਰ ਵਿੱਚ, ਈਗੋਨ ਉਲਰਿਚ, ਨਾਲ ਗਲੱਬਾਤ ਕਰਦਿਆਂ ਉਸ ਨੂੰ ਪਤਾ ਲੱਗਿਆਂ ਕਿ ਉਲਰਿਚ ਨੂੰ ਕਾਮਾਗਾਟਾ ਮਰੂ ਜਹਾਜ਼ ਬਾਰੇ ਪਹਿਲਾਂ ਹੀ ਗਿਆਨ ਸੀ। ਇਸ ਜਹਾਜ਼ ਰਾਹੀਂ ਅੰਸ਼ਤੁਸ਼ਟ ਅਪਰਾਧੀ ਅਤੇ ਭੰਨਘੜ ਕਰਨ ਵਾਲੀ ਲੰਡੀ ਬੁੱਚੀ ਨੂੰ ਕਲੱਕਤੇ ਤੋਂ ਚੁੱਕ ਕੇ ਵੈਨਕੂਵਰ ਸੁੱਟਣ ਦੀ ਇੱਕ ਜਰਮਨ ਦੀ ਘੜੀ ਹੋਈ ਸਾਜ਼ਿਸ਼ ਸੀ। ਮੈਲਕਮ ਰੀਡ ਨੇ ਰੇਅਮਰ ਨੂੰ ਬੇਲਾ ਸਿੰਘ ਨਾਲ ਕੰਮ ਕਰਨ ਲਈ ਜੋੜਿਆ ਤਾਂ ਕਿ ਉਲਰਿਚ ਦੇ ਇੰਡੀਅਨਜ਼ ਨਾਲ ਸੰਬੰਧਾਂ ਉੱਤੇ ਨਿਗਾਹ ਰਖੀ ਜਾ ਸੱਕੇ। ਲੜਾਈ ਸ਼ੁਰੂ ਹੋਣ ਤੋਂ ਥੋੜਾ ਚਿਰ ਬਾਅਦ ਉਲਰਿਚ ਨੂੰ ਦੇਸ਼ ਨਿਕਾਲੇ ਦੇ ਹੁਕਮ ਹੋਏ। ਉਸ ਤੋਂ ਨਾਂ ਭੱਜਣ ਦਾ ਵਾਹਿਦਾ ਲੈ ਗ੍ਰਿਫਤਾਰ ਕਰਕੇ, ਵਰਨਣ ਬੀ.ਸੀ. ਵਿੱਚ ਨਿਗਰਾਨੀ ਹੇਠ ਰੱਖਿਆ ਗਿਆ।

ਭਾਈ ਗੁਰਦਿੱਤ ਸਿੰਘ ਜੀ ਦੀ ਜੀਵਨ ਗਾਥਾ ਲਿਖਦਿਆਂ ਲੇਖਕ ਜਸਵੰਤ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਜਦੋਂ ਬੇਲਾ ਸਿੰਘ ਭਾਰਤ ਪਰਤਿਆ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਇਨਾਮ ਵਜੋਂ ਮੌਂਟਗੋਮਰੀ ਜਿਲੇ ਵਿੱਚ ਇੱਕ ਜ਼ਮੀਨ ਦਾ ਟੁਕੜਾ (ਚਾਰ ਮੁਰਬੇ) [ਤਕਰੀਬਨ ੧੦੦ ਏਕੜ] ਇਨਾਮ ਵਜੋਂ ਦਿਤਾ। ਇਸ ਜ਼ਮੀਨ ਤੋਂ ਹੋਈ ਆਮਦਨ ਸਦਕਾ ਉਸ ਨੇ ਬੜੀ ਬੇਪਰਵਾਹੀ ਵਾਲਾ ਜੀਵਨ ਗੁਜ਼ਾਰਿਆ। ਉਸ ਨੇ ਜਲਦੀ ਜਲਦੀ ਆਪਣੇ ਰਹਿਣ ਵਾਲੇ ਟਿਕਾਣੇ ਬਦਲੇ। ਉਸ ਵੇਲੇ ਦੇ ਦੇਸ਼ ਭਗਤਾਂ ਨੂੰ ਇਹ ਜਾਣਦਿਆਂ ਹੋਇਆਂ ਕਿ ਇਹ ਇੱਕ ਸੂਹੀਆਂ ਹੈ, ਬੜਾ ਚੁਭਦਾ ਸੀ। ੧੯੨੦ ਦੀ ਗਰਮਖਿਆਲੀ ਬੱਬਰ ਅਕਾਲੀ ਲਹਿਰ ਵਿੱਚ ਉਹ ਸਰਕਾਰੀ ਅਧਿਕਾਰੀਆਂ ਦੇ ਘਰਾਂ ਵਿੱਚ ਲੁਕਦਾ ਛਿਪਦਾਂ ਰਿਹਾ। ਜੂਨ ੧੯੩੩ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਜੀਆਂ ਆਉਦਿਆਂ ਉਹ ਬੱਬਰਾਂ ਦੇ ਜਾਲ ਵਿੱਚ ਫਸ ਗਿਆ ਫਿਰ ਸਰਦਾਰ ਹਰੀ ਸਿੰਘ ਦੇ ਹਥੋਂ ਮਾਰਿਆਂ ਗਿਆ।

ਸ੍ਰੋਤ: ਜਸਵੰਤ ਸਿੰਘ: ਬਾਬਾ ਗੁਰਦਿੱਤ ਸਿੰਘ: ਕਾਮਾਗਾਟਾ ਮਰੂ (ਜੰਲਧਰ, ਨਿਊ ਬੁੱਕ ਕੰਪਨੀ, ੧੯੬੫); ਲਾਈਬ੍ਰੇਰੀ ਐਂਡ ਆਰਕਾਈਵਜ਼ ਕੈਨੇਡਾ: ਇਮੀਗ੍ਰੇਸ਼ਨ ਫਾਇਲਜ਼, ੧੯੧੩-੧੫, ਆਰ. ਜੀ. ੭੬; ਵੈਨਕੂਵਰ ਡੇਲੀ ਪਰੌਵਿੰਸ, ੧, ੪, ਐਂਡ ੧੦ ਸੰਤੰਬਰ, ੧੯੧੪; ਵੈਨਕੂਵਰ ਸਨ, ੬ ਐਂਡ ੧੮ ਨਵੰਬਰ, ੧੯੧੪; ਵੈਨਕੂਵਰ ਨਿੳਜ਼ ਐਡਵਰਟਾਇਜ਼ਰ, ੬ ਐਂਡ ੮ ਸੰਤਬੰਰ ਐਂਡ ੧੦ ਨਵੰਬਰ, ੧੯੧੪ ਐਂਡ ੧੪ ਅਪ੍ਰੈਲ ੧੯੧੫।