ਬਰਡ, ਜੋਸਫ਼ ਐਡਵਰਡ (੧੮੬੮-੧੯੪੮)

ਜੋਸਫ਼ ਐਡਵਰਡ ਬਰਡ ਕਾਮਾਗਾਟਾ ਮਰੂ ਯਾਤਰੀਆਂ ਦੀ ਨੁਮਾੰਇਦਗੀ ਕਰਨ ਲਈ ਮੋਹਰੀ ਵਕੀਲ ਸੀ। ੧੯੧੪ ਵਿੱਚ ੪੬ ਸਾਲ ਦੀ ਉਮਰ ਵਿੱਚ ਉਹ, ਮੈਕਨੀਅਲ ਬਰਡ (ਲਾ ਫ਼ਰਮ) ਦਾ ਪ੍ਰਧਾਨ ਵਕੀਲ ਸੀ। ਉਨ੍ਹਾ ਦਾ ਦਫਤਰ ਮੈਟਰੋਪੌਲਿਟਨ ਬਿਲਡਿੰਗ ਦੀ ਸਿਖਰ ਤੇ ਸੀ ਅਤੇ ਉਥੋਂ ਬੰਦਰਗਾਹ ਅਤੇ ਸੀ.ਪੀ. ਰੇਲ ਦਾ ਸਟੇਸ਼ਨ ਦਾ ਦ੍ਰਿਸ਼ ਸਾਹਮਣੇ ਸੀ (ਦਿਖਾਈ ਦਿੰਦਾ ਸੀ)। ੧੯੦੯ ਦੀ ਨੌ ਮਜ਼ਲੀ ਐਡਵੋਰਡੀਅਨ ਬਣਤਰ (ਢੰਗ) ਦੀ ਇਮਾਰਤ ਦੀ ਉਸਾਰੀ ਵਾਸਤੇ ਧਨ ਟਰਮਿਨਲ ਸਿਟੀ ਕਲੱਬ ਵਲੋਂ, ਜੋ ਇੱਕ ਆਜ਼ਾਦ ਵਾਪਾਰੀਆਂ ਦੀ ਨਿੱਜੀ ਕਲੱਬ ਸੀ, ਜਿਸ ਦੀ ਸਦੱਸਯਤਾ ਦੇ ਸਾਰੇ ਹੀ ਸਦੱਸਯ ਪਤਵੰਤੇ ਕਰਤਾ ਧਰਤਾ ਉਹ ਲੋਕ ਸਨ ਜਿਹਨਾਂ ਦਾ ਸੰਬਧ ਬੰਦਰਗਾਹ ਅਤੇ ਰੇਲਵੇ ਦੇ ਕਾਰੋਬਾਰ ਨਾਲ ਸੀ, ਵੱਲੋਂ ਲਾਇਆ ਗਿਆ ਸੀ। ਬਰਡ ਵੀ ਉਸ ਸਭਾ ਦਾ ਇੱਕ ਸਦੱਸਯ ਸੀ। ਕੰਮ ਵਾਲੇ ਦਿਨ ਦੇ ਅੰਤ ਤੇ ਤੁਸੀਂ ਬਰਡ ਨੂੰ ਆਰਾਮਗਾਹ ਵਿੱਚ, ਇੱਕ ਝੂਲਦੀ (ਝੂਲਣ ਵਾਲੀ) ਆਰਾਮ ਕੁਰਸੀ ਵਿੱਚ ਹੌਲੀ ਹੌਲੀ ਝੂਲਦਿਆਂ, ਇੱਕ ਹੱਥ ਵਿੱਚ ਸਮਾਚਾਰ ਪੱਤਰ ਫੜਿਆ ਹੋਇਆ (ਹੋਏ) ਦੇ ਦ੍ਰਿਸ਼ ਦੀ ਝਲਕ ਦੇਖ ਸਕਦੇ ਸੀ ਤੇ ਉਹ ਵੀ ਇਸ ਇਮਾਰਤ ਵਿੱਚੋਂ ਇੱਕ ਪੈਰ ਵੀ ਬਾਹਰ ਕੱਢਿਆਂ ਤੋਂ ਬਿਨਾਂ ਹੀ।

ਮੈਕਨੀਅਲ ਤੇ ਬਰਡ ਦੀ ਸਾਂਝਦਾਰੀ ਸੁੱਚਜੀ ਸੀ। ਦੋਨੋ ਮੈਸਾਨਿਕ ਬ੍ਰਾਦਰੀ ਨਾਲ ਸੰਬੰਧਤ ਸੀ, ਪਰ ਫ਼ਿਰ ਵੀ ਉਹਨਾ ਦਾ ਆਪੋ ਆਪਣਾ ਆਜ਼ਾਦ ਕਾਰੋਬਾਰੀ ਗਾਹਕਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਮੈਕਨੀਅਲ ਇੱਕ ਸਮੁੰਦਰੀ ਤੱਟ ਵਾਲੇ ਇਲਾਕੇ ਦਾ ਸੀ ਅਤੇ ਡਲਹਾਉਜ਼ੀ ਦਾ ਪੜ੍ਹਿਆ ਸੀ, ਜਦੋਂ ਕਿ ਬਰਡ ਔਨਟੇਰੀਓ (ਸੂਬੇ ਦਾ ਨਾਂ) ਦੇ ਇੱਕ ਛੋਟੇ ਕਸਬੇ ਦਾ ਸੀ ਅਤੇ ਯੂਨੀਵਰਸਿਟੀ ਆਫ਼ ਟੋਰੌੰਟੋ ਤੋ ਪੜ੍ਹਿਆ ਸੀ। ਮੈਕਨੀਅਲ ਕੋਈ ੧੨ ਕੁ ਸਾਲ, ਬਰਡ ਤੋਂ ਪਹਿਲਾਂ, ਵੈਨਕੂਵਰ ਆਇਆ ਸੀ ਜਦੋਂ ਸੀ.ਪੀ. ਰੇਲ ਦਾ ਅੰਤਮ ਪੜਾ ਏਥੇ ਪਹੁੰਚਿਆ ਹੀ ਸੀ। ੧੯੦੩ ਤੋਂ ਬਾਅਦ ਜਦੋਂ ਕਿ ਵੈਨਕੂਵਰ ਦਾ ਵਾਧਾ ਹੋ ਰਿਹਾ ਸੀ, ਅਤੇ ਇੱਥੇ ਸਮੁੰਦਰੀ ਤਲ ਇਲਾਕੇ ਦੇ ਜੰਗਲਾਂ ਦਾ ਕਾਰੋਬਾਰ ਪੂਰੇ ਜ਼ੋਰ ਨਾਲ ਪ੍ਰਫ਼ੁੱਲਤ ਹੋ ਰਿਹਾ ਸੀ, ਬਰਡ ਐਨ ਉਸਂਹੀ ਮੌਕੇ ਤੇ ਵੈਨਕੂਵਰ ਆ ਗਿਆ ਸੀ।

ਮੈਕਨੀਅਲ ਪ੍ਰੇਸਬੇਟੇਰੀਅਨ ਧਰਮ ਦਾ ਅਤੇ ਕਨਜ਼ਰਵੇਟਿਵ ਪਾਰਟੀ ਦਾ ਸੱਦਸਯ ਸੀ। ਇਸ ਦੇ ਉਲਟ ਬਰਡ ਇੱਕ ਸਮਾਜਵਾਦੀ ਸੀ। ਵੱਖਰੇ ਵੱਖਰੇ ਢੰਗ ਦੇ ਪਾਲਣ ਪੋਸ਼ਣ ਅਤੇ ਸਿਆਸੀਪਣ ਵਾਲੇ ਪਛੋਕੜ ਦੇ ਹੁੰਦਿਆਂ ਹੋਇਆਂ ਵੀ ਉਹ ਹਿੱਸੇਦਾਰ ਸਨ। ਕਾਮਾਗਾਟਾ ਮਰੂ ਸਾਕਾ ਦੇ ਅੰਤਲੇ ਪੜਾ ਤੇ, ਜਦੋਂ ਬਰਡ ਨੂੰ ਇੱਕ ਨਾਗਰਿਕ ਵੱਲੋਂ ਧਮਕੀ ਵਾਲੀ ਚਿੱਠੀ ਮਿਲੀ ਤਾਂ ਉਸ ਨੇ ਸਿਆਣਪ ਅਤੇ ਵਿੱਦਵਤਾ ਤੋਂ ਕੰਮ ਲੈੰਦਿਆ ਆਪਣੀ ਪਤਨੀ ਸਮੇਤ ਸ਼ਹਿਰੋ ਬਾਹਰ ਜਾਣ ਦਾ ਸਿਆਣਾ ਫੈਸਲਾ ਕੀਤਾ, ਤਾਂ ਮੈਕਨੀਅਲ ਨੇ ਉਸ ਦੀ ਕਾਮਾਗਾਟਾ ਮਰੂ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਬਰਡ ਪੁਸ਼ਤਾਂ ਤੋ ਹੀ ਕੈਨੇਡੀਅਨ ਸੀ ਤੇ ਉਹ ਦੂਰ ਤੋਂ ਆਇਰਸ਼ ਪਛੋਕੜ ਦਾ ਸੀ। ਟੋਰੌੰਟੋ ਤੋਂ ਕੋਈ ੬੦ ਕੁ ਮੀਲ ਦੇ ਉਤੱਰ ਵੱਲ, ਸਿਮਕੋ ਝੀਲ ਤੇ ਦੱਖਣੀ ਓਨਟੇਰੀਓ ਦੇ ਬੈਰੀ ਸ਼ਹਿਰ ਵਿੱਚ ਬਰਡ ਨੇ ਜਨਮ ਲਿਆ ਅਤੇ ਪ੍ਰਵਰਸ਼ ਪਾਈ ਜਿੱਥੇ ਕਿ ਦੱਖਣੀ ਓਨਟੇਰੀਓ ਦੀ ਖੇਤੀ ਬਾੜੀ ਦਾ ਖੇਤ੍ਰ ਮੁੱਕਦਾ ਸੀ ਅਤੇ ਜੰਗਲ ਦਾ ਆਰੰਭ ਹੋਇਆ। ਕਿਰਸਾਨਾ ਦਾ ਇੱਕ ਵਾਪਾਰਿਕ ਸ਼ਹਿਰ, ਅਤੇ ਜਿੱਥੇ ਐਥੋਂ ਇੱਕ ਸਥਾਨਕ ਜੰਗਲਾਤੀ ਲੱਕੜੀ ਦੇ ਆਰੇ ਦਾ ਕਾਰਖਾਨਾਂ ਸੀ, ਜੋ ਕਿ ਹਰ ਪਾਸੇ ਜਿੱਥੋਂ ਤੱਕ ਵੀ ਇਸ ਦੀ ਪਹੁੰਚ ਸੀ, ਜੰਗਲ ਦੀ ਸਫ਼ਾਈ ਕਰ ਰਿਹਾ ਸੀ। ਜਿਸ ਨੇ ਵੀ ਇਸ ਜਗ੍ਹਾ ਦੀ ਅਸਲੀ ਖੁਸ਼ਬੂ ਲੈਣੀ ਅਤੇ ਅਸਲੀਅਤ ਜਾਨਣੀ ਹੋਵੇ ਤਾਂ ਉਹ ਹਾਸਰਸ ਦੇ ਲਿਖਾਰੀ ਸਟੀਫ਼ਨ ਲੀਕੌਕ ਦੀ ਸਕੈੱਚਿਜ਼ ਆਫ਼ ਏ ਲਿਟਲ ਟਾਊਨ ਪੜ੍ਹੇ। ੧੯੧੨ ਵਿੱਚ ਛਪੀ, ਇਸ ਪੁਸਤਕ ਵਿੱਚ ਲੇਖਕ ਨੇ ਇਕੋ ਪੀੜ੍ਹੀ ਵਿੱਚ ਕਲਪਣਾਤਿਮਕ ਪਰਛਾਈ ਵਿੱਚ ਹੋਂਦ ਵਿੱਚ ਆਉਣ ਵਾਲੇ, ਲੇਕ ਸਿਮਕੋ ਵਰਗੇ, ਛੋਟੇ ਜਿਹੇ ਸ਼ਹਿਰ ਦੇ ਲੋਕਾਂ ਦਾ ਵਿੰਅਗਮਈ ਢੰਗ ਨਾਲ ਰਹਿਣ ਸਹਿਣ, ਫੁਕਰੇਪਣ ਵਾਲਾ ਸੁਭਾ, ਅਤੇ ਤੰਗ ਨਜ਼ਰੀਏ ਹੋਣ ਕਾਰਣ (ਖੂਹ ਦੇ ਡੱਡੂ ਵਾਲੀ ਸੋਚ) ਕਿਸੇ ਵੀ ਸੁੱਚਜੇ ਢੁੱਕਵੇਂ ਵਿਸ਼ਾਲ ਆਸ਼ਿਆਂ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣ ਵਾਲੇ ਲੋਕਾਂ ਦਾ ਮਖੋਲ ਉਡਾਇਆ। ਲੀਕੌਕ ਅਤੇ ਬਰਡ ਲੱਗ ਭੱਗ ਐਨ ਇੱਕੋਂ ਉਮਰ ਦੇ ਹੀ ਸੀ ਅਤੇ ਉਹ ਦੋਨੋ ਹੀ ਉਸੇ ਇਲਾਕੇ ਵਿੱਚ ਜਵਾਨ ਹੋਏ ਅਤੇ ਦੋਨੋ ਹੀ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ, ਫੇਰ ਕਦੇ ਵੀ ਵਾਪਸ ਨਾ ਆਉਣ ਲਈ, ਚਲੇ ਗਏ।

ਬਰਡ ਇੱਕ ਨਿਜਵਾਦੀ ਅਤੇ ਸਾਧਾਰਣ ਵਿਅਕਤੀ ਸੀ। ਉਸ ਨੇ ਅੱਠ ਸਾਲ ਟੋਰੌੰਟੋ ਵਿੱਚ ਵਕਾਲਤ ਦੇ ਵਿਦਿਆਰਥੀ ਦੇ ਤੌਰ ਤੇ ਬਿਤਾਏ ਅਤੇ ਫੇਰ ਉਤੱਰ ਪੱਛਮੀ ਓਨਟੇਰੀਓ ਦੇ ਸੂਬੇ ਦੇ ਛੋਟੇ ਜਿਹੇ ਖਾਨਾਂ ਅਤੇ ਲੱਕੜੀ ਵਾਲੇ ਨਿਵੇਕਲੇ  ਜਿਹੇ ਸ਼ਹਿਰ ਕਿਨੌਰਾ (ਉਸ ਵਕਤ ਰੈਟ ਪੋਰਟੇਜ) ਇੱਕ ਟੋਰੌੰਟੋ ਦੇ ਵਕੀਲਾਂ ਦੀ ਫ਼ਰਮ ਦੀ ਇੱਕ ਸ਼ਾਖਾ ਖੋਲ੍ਹਣ ਵਾਸਤੇ ਉੱਥੇ ਜਾ ਵੱਸਿਆ ਤੇ ਇਹ ਇੱਕ ਸ਼ਹਿਰੀ ਵਕੀਲ ਵਾਸਤੇ ੧੮੯੬ ਵਿੱਚ ਅਣੋਖੀ ਜਿਹੀ ਚੋਣ ਸੀ।

ਉਸ ਨੇ ਕੈਰੋਲਾਈਨ ਇਰਵਿੰਨ ਨਾਲ ਸ਼ਾਦੀ ਕਰ ਲਈ ਅਤੇ ਉਸ ਨੇ ਆਪਣੀ ਛੋਟੇ ਜਿਹੇ ਪਰਿਵਾਰ ਨੂੰ ਨਾਲ ਲੈਕੇ ਵੈਨਕੂਵਰ ਦੇ ਸ਼ਾਤਮਹਾਂ ਸਾਗਰ ਦੇ ਪੱਛਮੀ ਸਰਹੱਦੀ ਤੱਟ ਦੇ ਵਾਤਾਵਰਨ ਨੂੰ ਟੋਰੌੰਟੋ ਦੇ ਸਥਾਪਤ ਵਾਤਾਵਰਨ ਦੀ ਥਾਂ ਤੇ ਪਹਿਲ ਦੇ ਕੇ ਇੱਥੇ ਆ ਵੱਸਿਆ। ਉਸ ਦੇ ਮਾਰਕਸੀਅਨ ਸੋਸ਼ਲਿਸਟ ਵਿਚਾਰਧਾਰਾ ਵੱਲ ਵਚਨਬੱਧ ਹੋਣਾ ਅਤੇ ਵਣਜੀ ਵਕਾਲਤ ਦੇ ਕਿੱਤੇ ਵਿੱਚਕਾਰ ਸੰਤੁਲਨ ਨੂੰ ਜਰੂਰ ਹੀ ਟਰਮੀਨਿਲ ਸਿੱਟੀ ਕਲੱਬ ਵਾਲਿਆਂ ਨੂੰ ਓਪਰਾ ਜਿਹਾ ਭਾਂਪਦਾ ਹੋਵੇਗਾ।

੧੯੧੩ ਵਿੱਚ ਅਲਬਰਟਾ ਲੰਬਰ ਕੋ., ਕੋਸਟ ਕ੍ਵੋਆਰੀਜ਼ ਲਿੱਮਿਟਿਡ, ਅਤੇ ਬ੍ਰਿਟਿਸ਼ ਕੋਲੰਬੀਅਨ ਡੈੰਟਲ ਸਪਲਾਈ ਲਿੱਮਿਟਿਡ ਦਾ ਡਾਇਰੈਕਟਰ ਹੋਣ ਤੋਂ ਉਸ ਦੀ ਵਕਾਲਤੀ ਕਮਾਈ ਦੇ ਸਾਧਨ ਦੀ ਕਿਸੇ ਨੂੰ ਵੀ ਸੋਝੀ ਹੋ ਸਕਦੀ ਸੀ, ਇਹ ਬਰਡ ਦਾ ਸਿਰਫ਼ ਇੱਕ ਪੱਖ ਹੀ ਸੀ। ਉਸ ਦਾ ਦੂਜਾ ਪੱਖ ਸੀ, ਉਸ ਦਾ ਸੋਸ਼ਲਿਸਟ ਪਾਰਟੀ ਆਫ਼ ਬੀ. ਸੀ. ਵਿੱਚ ਸਰਗਰਮ ਹੋਣਾ। ਇੱਕ ਮਾਰਕਸਿਸਟਾਂ ਦਾ ਸੰਗੰਠਨ ਜਿਸ ਨੇ ੧੯੦੩ ਦੀਆਂ ਸੂਬਾਈ ਚੋਣਾ ਵਿੱਚ ਆਪਣੇ ਵੱਲੋਂ ਚੋਣ ਉਮੀਦਵਾਰਾਂ ਦੀ ਸੂਚੀ ਪੋਸ਼ ਕੀਤੀ, ਇਹ ਉਹੀ ਸਾਲ ਸੀ ਜਦੋਂ ਬਰਡ ਬੀ. ਸੀ. ਵਿੱਚ ਆਇਆ ਸੀ, ਤੇ ਦੋ ਉਮੀਦਵਾਰ ਚੁਣੇ ਗਏ ਸਨ। ੧੯੦੮ ਵਿੱਚ ਬਰਡ ਆਪ ਵੀ ਖੱਬੇਪੱਖੀ ਉਮੀਦਵਾਰ ਦੇ ਤੌਰ ਤੇ ਵੈਨਕੂਵਰ ਸਿਟੀ ਕਾਊੰਸਿਲ ਲਈ ਚੁਣਿਆ ਗਿਆ। ਲੇਬਰ ਦੇ ਨਾ ਥੱਲੇ ਚੋਣ ਲੜਨ ਵਾਲੇ ਪ੍ਰਵਾਸੀ ਸੋਸ਼ਲਿਸਟਾਂ ਵਾਸਤੇ, ਬਰਡ ਅਤੇ ਉਸਦੇ ਸੋਸ਼ਲਿਸਟ ਸਾਥੀ ਜ਼ਿਆਦਾ ਹੀ ਮਾਰਕਸਿਸਟ ਸੀ, ਤੇ ਸੱਨ੍ਹਤੀ ਜੱਥੇਬੰਦਕ ਲਹਿਰ ਵਿੱਚ ਤੱਤਵਾਦੀਆਂ ਵਾਸਤੇ ਉਹ ਜ਼ਿਆਦਾ ਹੀ ਪ੍ਰਤਿਪਾਲਣਵਾਦੀ ਸੀ। ਜਿਹੜੇ ੧੯੧੨-੧੩ ਵਿੱਚ ਵੈਨਕੂਵਰ ਦੀਆਂ ਗਲੀਆਂ ਵਿੱਚ, ਸਭ ਤੋਂ ਵੱਧ ਰੌਲਾ ਰੱਪਾ ਪਾ ਕੇ ਨਜ਼ਰ ਆਉਣ ਵਾਲੇ, ਬਰਡ ਦੇ ਬ੍ਰਿਟਿਸ਼ ਕੌਲੰਬੀਆ ਵਿੱਚ ਦੇ ਸੋਸ਼ਲਿਸਟ ਦਾ ਉਹ ਮੂਲ ਕੇਂਦਰ (ਨਾਭ) ਸੀ, ਜਿਸ ਦੇ ਆਲੇ ਦੁਆਲੇ ਵਿੱਚੋਂ ਹੀ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਹੋਂਦ ਵਿੱਚ ਆਈ।

ਬ੍ਰਿਟਿਸ਼ ਕੌਲੰਬੀਆ ਵਿੱਚ ਸੋਸ਼ਲਿਸਟਾਂ ਦਾ ਇਹ ਇੱਕ ਸੰਗੰਠਨ ਸੀ ਜਿਨ੍ਹਾ ਇੱਥੇ ਰਹਿੰਦੇ ਸਿੱਖਾਂ, ਅਤੇ ਉਹਨਾ ਦੇ ਵਤਨੀ ਭਰਾਵਾਂ, ਤੇ ਉਹਨਾਂ ਦੇ ਕਾਰਜਕਾਰੀ ਨੇਤਾਵਾਂ, ਨਾਲ ਸੰਬੰਧ ਬਣਾਉਣ ਦਾ ਕਦਮ ਚੁੱਕਿਆ। ਇਹ ਸੁਭਾਵਕ ਹੀ ਕਾਮਾਗਾਟਾ ਮਰੂ ਤੇ ਕਈ ਸਾਲ ਪਹਿਲਾਂ ਹੀ ਹੋ ਗਿਆ ਜਦੋਂ ਸੋਸ਼ਲਿਸਟਾਂ ਨੇ ਆਪਣੇ ਹਫ਼ਤਾਵਾਰ ਪੱਤਰ, ਦੀ ਵੈਨਕੂਵਰ ਕਲੇਰੀਅਨ, ਦੇ ਪਤਰਿਆਂ ਨੂੰ, ਆਪਣੀ ਸਾਮਰਾਜੀ ਵਿਰੋਧਤਾ ਦਾ ਪ੍ਰਮਾਣ ਦਿੰਦਿਆਂ, ਭਾਰਤੀ ਕਾਰਜਕਾਰੀਆਂ ਦੀਆਂ ਲੇਖਣੀਆਂ ਛਪਣ ਵਾਸਤੇ ਖੋਲ ਦਿੱਤੇ। ਇਸ ਵਿਚਾਰਧਾਰਾ ਦਾ ਜਨਮ, ੧੯ ਵੀਂ ਸਦੀ ਦੇ ਭਾਸ਼ਾਈ ਵਜ਼ੀਫਿਆਂ, ਜੋ ਕਿ ਬ੍ਰਤਾਨਵੀ ਅਤੇ ਭਾਰਤੀ ਏਰੀਅਨ ਨਸਲ ਵਿੱਚਕਾਰ ਨਸਲੀ ਸਾਂਝ ਪੌਣ ਲਈ ਹੋਂਦ ਵਿੱਚ ਆਏ, ਤੋਂ ਹੋਇਆ। ਇਸ ਨੇ ਇੰਗਲਿਸ਼ ਨੂੰ ਸਾੰਝੀ ਬੋਲੀ ਬਣਨ ਵਿੱਚ ਵੀ ਮੰਦਦ ਕੀਤੀ। ਪਰ ਚੀਨਿਆਂ ਅਤੇ ਜਾਪਾਨੀ ਭਾਈਚਾਰੇ ਦੇ ਕਾਰਜਕਾਰੀਆਂ ਨਾਲ ਬੋਲੀ ਅਤੇ ਸੱਭਿਆਚਾਰਕ ਅੰਤਰ ਕਾਰਣ ਸੋਸ਼ਲਿਸਟ ਪਾਰਟੀ ਆਫ਼ ਬੀ. ਸੀ. ਸੱਭਿਆਚਾਰਕ ਅਤੇ ਬੋਲੀ ਦੀ ਕੜੀ ਨੂੰ ਨਾ ਜੋੜ ਸੱਕੀ। ਹਿੰਦੋਸਤਾਨੀ ਕਾਰਜਕਾਰੀ ਭਾਈਆਂ ਨੂੰ, ਜੋ ਬੜੀ ਚੰਗੀ ਇੰਗਲਿਸ਼ ਦੀ ਮੁਹਾਰਤ ਅਤੇ ਬ੍ਰਤਾਨਵੀ ਸੱਭਿਆਚਾਰ ਦੀ ਪੂਰਨ ਤੌਰ ਤੇ ਸੂਝ ਬੂਝ ਰੱਖਦੇ ਸਨ, ਨੇ ਮੱਹਤਵ ਪੂਰਣ ਹਿੱਸਾ ਪਾਇਆ।    

ਪਰ ਸੋਸ਼ਲਿਸਟਾਂ ਦਾ ਝਕਾਓ ਮਜ਼ਦੂਰਾਂ ਵੱਲ ਸੀ। ੧੯੦੩ ਵਿੱਚ ਜੋ ਦੋ ਸੱਦਸਯ ਸੋਸ਼ਲਿਸਟਾਂ ਦੇ ਚੁਣੇ ਗਏ, ਉਹ ਸੂਬੇ ਦੇ ਗਭਲੇ ਹਿੱਸੇ ਵਿੱਚੋਂ ਖਾਨਾ ਵਾਲੇ ਜ੍ਹਿਲਿਆਂ ਵਿੱਚੋਂ ਅਤੇ ਵੈਨਕੂਵਰ ਆਇਲੈੰਡ ਤੋਂ ਸੀ। ਖਾਨਾ ਵਾਲੇ ਮਜ਼ਦੂਰ ਸੰਗੰਠਨ ਏਸ਼ੀਅਨ ਪ੍ਰਵਾਸ ਅਤੇ ਇਸ ਨਾਲ ਆਉਣ ਵਾਲੇ ਕਿੱਤਿਆਂ ਵਿੱਚਕਾਰ ਟਾਕਰੇ ਦੀ ਵਿਰੋਧਤਾ ਕਰਦੇ ਸੀ। ਨੌਕਰੀਆਂ ਹਾਸਲ ਕਰਨ ਲਈ ਖਿੱਚੋਤਾਣ ਇੱਕ ਅੱਟਲ ਵਿਚਾਰ ਜਾਂ ਚਿੰਤਨ ਸੀ। ਸੋਸ਼ਲਿਸਟ ਪਾਰਟੀ ਦੇ ਨੇਤਾ ਜਿੱਥੇ ਭਾਰਤ ਵਿੱਚ ਬ੍ਰਤਾਨਵੀ ਰਾਜ ਦੇ ਵਿਰੁੱਧ ਸੀ ਅਤੇ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਹੋਣ ਵਾਲੇ ਦੁਰਵਿਵਹਾਰ ਦੇ ਵਿਰੁਧ ਅਤੇ ਪ੍ਰਵਾਸੀਆਂ ਦੇ ਹਮਦਰਦ ਸੀ, ਹਾਂਲਾਂ ਕਿ ਭਾਰਤੀ ਅਤੇ ਏਸ਼ੀਆਈ ਪ੍ਰਵਾਸ ਦੇ ਹੱਕ ਵਿੱਚ ਨਹੀਂ ਸੀ।

ਬਰਡ ਦੀ ਗੱਲ ਹੀ ਵੱਖਰੀ ਸੀ। ਉਸ ਦਾ ਪਹਿਲਾਂ ਪੈਨਾਮਾ ਮਰੂ ਅਤੇ ਪਿੱਛੋ ਕਾਮਾਗਾਟਾ ਮਰੂ ਦੇ ਯਾਤਰੀਆਂ ਦੀ ਵਕਾਲਤ ਕਰਨੀ ਹੀ ਇੱਕ ਅਚੰਭਾ ਜਿਹਾ ਜਾਪਦਾ ਸੀ ਜਾਂ ਅਚੰਭੇ ਵਾਲੀ ਗੱਲ ਸੀ (ਕਿਉਂ ਕਿ ਸੋਸ਼ਲਿਸਟ ਪਾਰਟੀ ਆਫ਼ ਬੀ.ਸੀ. ਭਾਰਤੀ ਅਤੇ ਏਸ਼ੀਆਈ ਪ੍ਰਵਾਸੀ ਨੀਤੀ ਦੇ ਵਿਰੁੱਧ ਸਨ, ਜਿੱਥੇ ਕਿ ਬਰਡ ਇਹਨਾ ਪ੍ਰਵਾਸੀਆਂ ਦਾ ਵਕੀਲ ਹੋਣ ਦੇ ਨਾਤੇ ਪ੍ਰਵਾਸੀ ਹੱਕਾਂ ਵਾਸਤੇ ਲੜ ਰਿਹਾ ਸੀ)।

ਹੁਸੈਨ ਰਹੀਮ ਨੇ, ਜੋ ਕਿ ਗੁਜਰਾਤੀ ਵਾਪਾਰੀ ਸੀ ਅਤੇ ਸਿੱਖ ਨਿਵੇਸ਼ਕਾਰਾਂ (ਵਾਪਾਰਾ ਵਿੱਚ ਪੂੰਜੀ ਲਾਉਣ ਵਾਲੇ) ਲਈ ਕੈਨੇਡਾ-ਇੰਡੀਆ ਸਪਲਾਈ ਅਤੇ ਟੱਰਸਟ ਕੰਪਨੀ ਦੀ ਦੇਖਭਾਲ ਕਰਦਾ ਸੀ, ਬਰਡ ਨੂੰ ਵਕਾਲਤ ਦੇ ਇਸ ਕੰਮ ਦੀ ਪੂਰਤੀ ਵਾਸਤੇ ਰੱਖਿਆ। ਰਹੀਮ ਵੀ ਸੋਸ਼ਲਿਸਟ ਪਾਰਟੀ ਵਿੱਚ ਦਾਖਲ ਹੋ ਗਿਆ ਸੀ ਅਤੇ ੧੯੧੩ ਵਿੱਚ ਉਹ ਡੋਮੀਨੀਅਨ ਐਕਜ਼ੈਕਿਉਟਿਵ ਕੋਮਿਟੀ ਤੇ ਆ ਗਿਆ ਸੀ। ੧੯੧੩ ਅਤੇ ੧੯੧੪ ਪਾਰਟੀ ਵਾਲੇ ੫੧੬ ਮੇਨ ਸਟਰੀਟ ਤੇ, ਰਹੀਮ ਦੇ ਦੱਫ਼ਤਰ ਵਿੱਚ, ਮਿਲਦੇ ਰਹੇ। ਪਾਰਟੀ ਨੇ ਰਹੀਮ ਅਤੇ ਬਰਡ ਨੂੰ ਮਿਲਾਇਆ ਅਤੇ ਬਰਡ ਨੂੰ ਸਿੱਧਿਆ ਹੀ ਕਾਮਾਗਾਟਾ ਮਰੂ ਦੇ ਉਦੇਸ਼ ਨਾਲ ਜੋੜਿਆ।

ਕਾਮਾਗਾਟਾ ਮਰੂ ਤੋਂ ਬਾਅਦ ਵਿੱਚ ਬਰਡ ਸਦੀ ਦਾ ਚੋਥਾ ਹਿੱਸਾ ਵਕਾਲਤ ਕਰਦਾ ਰਿਹਾ। ੧੯੪੨ ਵਿੱਚ ਬਰਡ ਦਾ ਬੇਟਾ ਐਡਵਰਡ ਆਈ. (ਇਰਵਿਨ) ਪ੍ਰਵਾਰਕ ਪਰੰਪਰਾ ਨੂੰ ਅੱਗੇ ਵਧਾਉੰਦਿਆਂ ਹੋਇਆ, ਖਾਲਸਾ ਦੀਵਾਨ ਸੋਸਾਇਟੀ ਅਤੇ ਉਸ (ਸੋਸਾਇਟੀ) ਦੀ ਭਾਰਤੀ ਕੈਨੇਡੀਅਨਜ਼ ਨੂੰ ਫੋਜ ਵਿੱਚ ਨੌਕਰੀ ਲਈ, ਜਬਰੀ ਫੋਜੀ ਭਰਤੀ ਦੀ ਬੇਇਨਸਾਫ਼ੀ ਦੇ ਵਿਰੱਧ ਮੰਗ ਲਈ, ਜਦ ਕਿ ਉਨ੍ਹਾ ਨੂੰ ਹਾਲੇ ਮੱਤਅਧਿਕਾਰ (ਵੋਟ ਪਾਉਣ ਦਾ ਹੱਕ) ਵੀ ਨਹੀ ਸੀ, ਲੜਦਾ ਰਿਹਾ।

ਬਰਡ ਦਾ ਦੇਹਾਂਤ ੮੦ ਸਾਲ ਦੀ ਆਯੂ ਵਿੱਚ ੧੯੪੮ ਵਿੱਚ ਹੋਇਆ। ਉਸ ਦੀ ਯਾਦ ਨੂੰ ਸਮਰਪਤ ਇੱਕ ਛੋਟੀ ਜੇਹੀ ਅੰਤਮ ਸ਼ਰਧਾੰਜਲੀ ਜੋ ਸਨ (ਸਮਾਚਾਰ ਪੱਤਰ) ਦੇ ਵਿੱਚ ਛਾਪੀ ਗਈ, ਉਸ ਨੂੰ ਸ਼ਹਿਰਦਾ ਮੋਢੀ ਵਕੀਲ ਦਰਸਾਉੰਦਿਆਂ ਲਿਖਿਆ, ਕਿ ੩੭ ਸਾਲ ਦੇ ਵਕਾਲਤ ਦੇ ਕਿੱਤੇ ਤੋਂ ਬਾਅਦ ਆਪਣੇ ਪਿੱਛੇ ਪਤਨੀ, ਦੋ ਬੇਟੇ, ਐਚ.ਜੇ. ਅਤੇ ਐਡਵਰਡ ਆਈ., ਇੱਕ ਭੈਣ ਅਤੇ ਦੋ ਪੋਤੇ (ਜਾਂ ਪੋਤੀਆਂ) ਛੱਡ ਗਿਆ ਜੋ ਸਾਰੇ ਹੀ ਵੈਨਕੂਵਰ ਵਿੱਚ ਸਨ। ਬਰਡ ਦਾ ਇੱਕ ਭਤੀਜਾ ਵੀ ਸੀ, ਹੈਨਰੀ ਇਰਵਿਨ ਬਰਡ, ਜੋ ਉਦੋ ਤੱਕ ਬੀ.ਸੀ. ਦੀ ਸੁਪਰੀਮ ਕੋਰਟ ਦਾ ਇੱਕ ਜੱਜ ਸੀ।

ਇਹ ਭਤੀਜਾ ਓਨਟੇਰੀਓ ਦੇ ਵਿੱਚ ਜਵਾਨ ਹੋ ਕੇ, ੧੮ ਸਾਲ ਦੀ ਉਮਰ ਵਿੱਚ, ਆਪਣੇ ਅੰਕਲ ਬਰਡ (ਚਾਚਾ ਜਾਂ ਤਾਇਆ) ਦੇ ਵਕਾਲਤ ਦੇ ਦਫ਼ਤਰ ਵਿੱਚ ਛੋਟੇ ਕਲਰਕ ਵਜੋਂ ਕੰਮ ਕਰਨ ਲਈ ਆਇਆ ਸੀ, ਇਹ ੧੯੧੦ ਦੀ ਗੱਲ ਹੈ। ਉਸਨੇ ਬੀ.ਸੀ. ਸਕੋਟਿਸ਼ ਰੈਜਮੈੰਟ ਵਿੱਚ ਸੰਮੁਦਰੋ ਪਾਰ ਸਵੈਇੱਛਕ ਫੌਜੀ ਨੌਕਰੀ ਤੇ ਜਾਣ ਲਈ ੧੯੧੪ ਤੱਕ ਇੱਥੇ ਹੀ ਰਿਹਾ। ਜੰਗ ਤੋਂ ਪਿਛੋਂ ਅਤੇ ਟੋਰੌੰਟੋ ਵਿੱਚ ਕਾਨੂੰਨੀ ਪੜ੍ਹਾਈ ਕਰਨ ਤੋ ਬਾਅਦ ਬੀ.ਸੀ. ਵਿੱਚ ਵਕੀਲ ਬਣਿਆ ਅਤੇ ਆਖਰ ਕਾਰ ਬੀ.ਸੀ. ਸੂਪਰੀਮ ਕੋਰਟ ਦਾ ਮੁੱਖ ਨਿਆਇਆਧੀਸ਼ (ਚੀਫ਼ ਜਸਟਿਸ) ਬਣਿਆ। ਬਰਡ ਖਾਨਦਾਨ ਦਾ ਨਾਂ ਸੁਭਵਿਕ ਹੀ ਉਸ ਲਈ ਕੋਈ ਰੁਕਾਵਟ ਨਹੀ ਸੀ।

ਸ੍ਰੋਤ: ਓਬਿੱਚੁਐਰੀ, ਦੀ ਐਡਵੋਕੇਟ, ਵੈਨਕੂਵਰ, ੧੯੪੮, ਪੇਜ.੧੮੧; ਮੈਨੁਸਕ੍ਰਿਪਟ ਸੈਨਸਿਸ ਆਫ਼ ਕੈਨੇਡਾ ੧੮੭੧, ੧੮੮੧, ੧੮੯੧, ੧੯੦੧; ਬਾਇਓਗ੍ਰੈਫਿਕਲ ਸਕੈੱਚ, ਇਨ ਈ.ਓ. ਸ਼ਾਲਫ਼ੀਲਡ ਐਂਡ ਐਫ਼.ਡਬਲਿਊ ਹੋਵੈ ਐਡੀ.; ਬ੍ਰਿਟਿਸ਼ ਕੋਲੰਬੀਆ ਫ਼ਰੌਮ ਅਰਲੀਐਸਟ ਟਾਈਅਜ਼ ਟੂ ਪ੍ਰੈਜ਼ੈੰਟ, ਵੌਲ:੩ (ਵੈਨਕੂਵਰ: ਐਸ.ਜੈ. ਕਲਾਰਕ ਪਬਲਿਸ਼ਿੰਗ ਕੋ., ੧੯੧੪); ਅਲੀ ਕਾਜ਼ੀਮੀ, ਅਨਡੀਜ਼ਾਇਰੇਬਲਜ਼: ਵ੍ਹਾਈਟ ਕੈਨੇਡਾ ਐਂਡ ਦਾ ਕਾਮਾਗਾਟਾ ਮਰੂ (ਵੈਨਕੂਵਰ: ਡਗਲਸ ਐਂਡ ਮੈਕਿੰਟਾਇਰ, ੨੦੧੧), ਕ੍ਵੋਟਿਵਿੰਗ ਫਰੌਮ ਐਨ ਅਨਪਬਲਿਸ਼ਡ ਮੈਮੁਵਾਰ ਬਾਈ ਬਰਡ ਡੇਟਿਡ ੧੯੪੦ ਐੰਡ ਇਨ ਦਾ ਪੋਜ਼ੈਸ਼ਨ ਆਫ਼ ਬਰਡਜ਼ ਫੈਮਿਲੀ।