ਹੱਕ ਅਤੇ ਇਜਾਜ਼ਤਨਾਮਾ

ਇਸ ਵੈਬਸਾਈਟ ਉਤੇ ਜ਼ਿਆਦਾਤਰ ਸਾਮਗ੍ਰੀ ਦੀ ਵਰਤੋਂ ਆਮ ਤੌਰ ਉਤੇ ਖੋਜ ਕਰਨ ਵਾਸਤੇ ਜਾਂ ਨਿਜੀ ਅਧਿਐਨ ਲਈ ਸੀਮਿਤ ਹੈ, ਭਾਵੇਂ ਕਿ ਕੁਝ ਸਾਮਗ੍ਰੀ ਦੀ ਵਰਤੋਂ ਦੀ ਵੱਖ-ਵੱਖ ਇਜਾਜ਼ਤ ਹੋ ਸਕਦੀ ਹੈ।

ਇਸ ਵੈਬਸਾਈਟ ਉਤੇ ਉਪਲਬਧ ਸਾਮਗ੍ਰੀ ਦੀ ਫਿਰ ਤੋਂ ਨਕਲ ਅਤੇ ਕਾਪੀਰਾਈਟ ਨਾਲ ਸੁਰੱਖਿਅਤ ਸਾਮਗ੍ਰੀ ਕਨੇਡਾ ਦੇ ਕਾਪੀਰਾਈਟ ਐਕਟ ਅਤੇ ਇਸ ਨਾਲ ਸੰਬੰਧਿਤ ਨੇਮਾਂ ਅਧੀਨ ਆਉਂਦੀ ਹੈ। ਕਾਪੀਰਾਈਟ ਮਾਲਕ ਨੂੰ ਆਪਣੇ ਕੰਮ ਦੀ ਕਾਪੀ ਕਰਨ, ਪਬਲਿਕ ਨੂੰ ਜਾਰੀ ਕਰਨ, ਅਦਾਕਾਰੀ, ਬ੍ਰਾਡਕਾਸਟ, ਰੂਪਾਂਤਰਣ, ਕਿਰਾਏ ਉਤੇ ਦੇਣ, ਜਾਂ ਉਧਾਰ ਦੇਣ ਦਾ ਵਿਸ਼ੇਸ਼ ਹੱਕ ਹੈ ਜਦ ਤਕ ਕਿ ਕਾਪੀਰਾਈਟ ਦੀ ਮਿਆਦ ਖ਼ਤਮ ਨਹੀਂ ਹੋ ਜਾਂਦੀ।

ਵਰਤੋਂਕਾਰ ਇਸ ਸਾਮਗ੍ਰੀ ਦੀ ਵਰਤੋਂ ਖੋਜ ਦੇ ਕੰਮ ਜਾਂ ਨਿਜੀ ਅਧਿਐਨ ਤੋਂ ਇਲਾਵਾ ਕਿਸੇ ਹੋਰ ਮਕਸਦ ਲਈ ਕਰਨਾ ਚਾਹੁੰਦੇ ਹਨ ਤਾਂ ਉਨਾਂ ਨੂੰ ਹੋਰ ਵਿਸ਼ੇਸ਼ ਵਰਤੋਂ ਦੀ ਆਗਿਆ ਅਤੇ ਕਾਪੀਰਾਈਟ ਦੇ ਮਾਲਕ ਬਾਰੇ ਜਾਣਕਾਰੀ ਲਈ ਹਰ ਇਕ ਮਦ ਦੇ ਵੇਰਵੇ ਵਿੱਚ “ਹੱਕਾਂ“ ਦੇ ਫੀਲਡ ਉਤੇ ਵਿਚਾਰ ਕਰਨੀ ਚਾਹੀਦੀ ਹੈ।