ਸਿਰਹਾਲੀ, ਗੁਰਦਿੱਤ ਸਿੰਘ (੧੮੫੯-੧੯੫੪)

ਗੁਰਦਿੱਤ ਸਿੰਘ, ਸਪੁੱਤਰ ਸਰਦਾਰ ਹੁਕਮ ਸਿੰਘ, ਪਿੰਡ ਸਿਰਹਾਲੀ ਜ਼ਿਲਾ ਅੰਮ੍ਰਿਤਸਰ, ਠੇਕੇਦਾਰ ਸੀ ਅਤੇ ਬਹੁਤ ਸਾਲ ਮਲਾਇਆ ਦੇ ਸੂਬੇ ਤੇ ਸਿੰਘਾਂਪੁਰ ਰਹੇ। ੧੯੧੩ ਵਿੱਚ ਹਾਂਗਕਾਂਗ ਦੀ ਯਾਤਰਾ ਦੌਰਾਨ ਕਈ ਸਿੱਖਾੰ ਨੂੰ ਮਿਲਕੇ ਪਰਭਾਵਤ ਹੋਏ ਜੋ ਕੈਨੇਡਾ ਜਾਂ ਅਮਰੀਕਾ ਜਾਣ ਵਾਸਤੇ ਕੋਈ ਸਾਧਨ ਲੱਭ ਰਹੇ ਸਨ, ਆਪ ਨੇ ਉਨ੍ਹਾਦੀ ਮੱਦਤ ਕਰਨ ਦਾ ਫੈਸਲਾ ਕੀਤਾ। ਅਪਣੇ ਨਾ ਤੇ ਕਾਮਾਗਾਟਾ ਮਰੂ ਜਹਾਜ਼ ਕਰਾਏ ਤੇ ਲਿਆ ਅਤੇ ਆਪ ਆਗੂ ਬਣੇ। ੪ ਅਪਰੈਲ ੧੯੧੪ ਨੂੰ ਹਾਂਗਕਾਂਗ ਦੀ ਯਾਤਰਾ ਸ਼ੁਰੂ ਕੀਤੀ, ਜੋ ਕੋਈ ੬ ਮਹੀਨੇ ਪਿਛੋਂ ੨੯ ਸਤੰਬਰ ਨੂੰ ਕਲਕੱਤੇ ਤੋਂ ਕੋਈ ੨੭ ਕਿਲੋਮੀਟਰ ਦੀ ਦੂਰੀ ਤੇ ਬੱਜ ਬੱਜ ਦੇ ਘਾਟ ਤੇ ਸਮਾਪਤ ਹੋਈ। ਬੱਜ ਬੱਜ ਦੇ ਘਾਟ ਤੇ ਫਸਾਦ ਵਿੱਚ ਪੁਲੀਸ ਅਤੇ ਫੌਜ ਵੱਲੋਂ, ਗੋਲੀ ਚਲਾਉਣ ਦੇ ਕਾਰਣ, ਕਾਮਾਗਾਟਾ ਮਰੂ ਦੇ ੧੮ ਯਾਤਰੀ ਮਾਰੇ ਗਏ, ਜਦੋਂ ਕਿ ਗੁਰਦਿੱਤ ਸਿੰਘ ਬਚ ਨਿਕਲੇ, ਤੇ ਆਤਮ ਸਰਮਰਪਨ ਕਰ ਪ ਸਾਲ ਦੀ ਜੇਲ੍ਹ, ਮੀਆਂਵਾਲੀ ਪੂਰਬੀ ਪੰਜਾਬ ਵਿੱਚ ਭੁਗਤਣ ਤੋਂ ਪਹਿਲਾਂ, ੭ ਸਾਲ ਭਾਰਤ ਵਿੱਚ ਭਗੌੜਾ ਰਹੇ।

ਆਪਨੇ ਜੀਵਨ ਵਿੱਚ ਜੋ ਕਿ ਪੰਜਾਬ ਦੇ ਛੋਟੇ ਪਿੰਡ ਤੋਂ ਸ਼ੁਰੂ ਹੋਇਆ, ਆਪ ਬਹੁਤ ਤਰਾਂ ਦੇ ਅਭਿਆਸ ਲੈਕੇ, ਬੜੇ ਭਾਈ ਅਤੇ ਆਪਣੇ ਬਾਪ ਦੇ ਕਦਮਾਂ ਤੇ ਚਲਦਿਆਂ ਹੋਇਆਂ, (ਜਿਨ੍ਹਾ ਨੇ ਵੀ ਕੁੱਛ ਸਮਾਂ ਉਥੇ ਗੁਜ਼ਾਰਿਆ ਸੀ), ਮਲਾਇਆ ਗਏ। ਇੱਕ ਪੇੰਡੂ ਮੁੰਡਾ ਹੁੰਦਿਆਂ ਹੋਇਆਂ ਗੁਰਦਿੱਤ ਸਿੰਘ ਹੋਣਹਾਰ ਘੋੜ ਸਵਾਰ ਸੀ। ਆਪਨੇ ਜੀਵਨ ਕਾਲ ਵਿੱਚ ਜਿੱਥੇ ਉਹ ਸਿੱਖ ਧਰਮ ਨਾਲ ਜੁੜੇ ਹੋਏ ਸਨ, ਉਥੇ ਨਾਲ ਹੀ ਉਨ੍ਹਾ ਨੇ ਆਯੁਰਵੈਦਿਕ ਦਵਾਈਆਂ ਅਤੇ ਵਾਪਾਰ ਦੀ ਜਾਣਕਾਰੀ ਵੀ ਪਰਾਪਤ ਕੀਤੀ। ਉਨ੍ਹਾ ਨੇ ਓਥੇ ਸੂਰਾਂ ਦੇ ਵਪਾਰੀ ਨਾਲ ਕੰਮ ਕੀਤਾ, ਭਾਰਤ ਤੋਂ ਮਲਾਇਆ ਨੂੰ ਪਸ਼ੂਆਂ ਦੀ ਆਯਾਤ ਦਾ, ਡੇਹਰੀ ਚਲਾ ਕੇ ਸਿੱਖ ਰੈਜਮੰਟ ਨੂੰ ਦੁੱਧ ਪੰਹੁਚਾਣ ਦਾ, ਰੇਲਵੇ ਮਜ਼ਦੂਰਾਂ ਦੀ ਠੇਕੇਦਾਰੀ ਦਾ, ਰਬੜ ਦੇ ਬੂਟੇ ਲਵਾਉਣੇ ਅਤੇ ਜਾਇਦਾਤਾਂ ਖਰੀਦਣ ਦੇ ਕਈ ਧੰਦੇ ਕੀਤੇ। ਉਨ੍ਹਾ ਨੇ ਬਹੁਤ ਸਾਰਾ ਪੈਸਾ ਕਮਾਇਆ, ਅਤੇ ਕੁਆਲਾ ਲੰਪੁਰ ਦੇ ਆਲੇ ਦੁਆਲੇ ਦੇ ਇਲਾਕਿਆ ਵਿੱਚ ਚੰਗੀ ਤਰਾਂ ਨਾਲ ਜਾਣੇ ਜਾਂਦੇ ਸਨ ਅਤੇ ਨਾਲ ਹੀ ਸਿੰਘਾਂ ਪੁਰ ਵਿੱਚ ਇੱਕਲੇ ਤੌਰ ਤੇ ਸਿੱਖ ਭਾਈਚਾਰੇ ਵਿੱਚ ਅਸਰ ਰਸੂਖ ਰੱਖਦੇ ਸਨ।

ਓਹਨਾਂ ਦੀ ਪਹਿਲੀ ਬੋਲੀ ਪੰਜਾਬੀ ਸੀ, ਪਰ ਜਵਾਨੀ ਦੀ ਉਮਰ ਵਿੱਚ ਮਲਾਇਆ ਵਿੱਚ ਕਈ ਸਾਲ ਰਹਿਣ ਕਾਰਣ ਮਲੱਈ, ਚੀਨੀ ਅਤੇ ਅੰਗ੍ਰੇਜ਼ੀ ਵਿੱਚ ਵੀ ਇੱਨੇ ਨਿਪੁੰਨ ਸਨ ਕਿ ਆਪਣੇ ਵਾਪਾਰਿਕ ਕੰਮ ਕਰ ਸਕਦੇ ਸਨ। ਉਨ੍ਹਾਂ ਪਹਿਲਾਂ ਇੱਕ ਮਲੱਈ ਬੋਲਣ ਵਾਲੇ ਚੀਨੇ ਬਿਉਪਾਰੀ ਨਾਲ ਕੰਮ ਕੀਤਾ ਸੀ, ਇਸ ਕਰਕੇ ਅੰਗੇਰਜ਼ੀ ਨਾਲੋ ਮਲੱਈ ਵਿੱਚ ਜ਼ਿਆਦਾ ਸੌਖ ਸਮਝਦੇ ਸਨ।

ਉਹਨਾ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਰਿਸ਼ਤਾ ਹਮੇਸ਼ਾ ਹੀ ਪੀਡਾ ਰਿਹਾ, ਉਹ ਨਿਰੰਤਰ ਆਪਣੇ ਘਰ,ਪਿੰਡ, ਪੰਜਾਬ ਵਿੱਚ ਜਾਂਦੇ ਰਹੇ ਅਤੇ ਕਿਤੇ ਕਿਤੇ ਲੰਬਾ ਸਮਾ ਵੀ ਉਥੇ ਰਹਿੰਦੇ ਸਨ। ਉਹਨਾ ਦੇ ਸੰਬੰਧ ਧਾਰਮਿਕ ਰੁਚੀਆਂ ਕਾਰਣ, ਖਾਸ ਤੌਰ ਤੇ, ਇੱਕ ਰਾਮ ਸਿੰਘ ਨਾਮੀ ਸਿੱਖ ਰਹੱਸਯਮਈ ਸੰਤ ਨਾਲ ਬਣੇ, ਜਿਨਾ ਨਾਲ ਉਹ ਹਰ ਪੰਜਾਬ ਫੇਰੀ ਤੇ ਮਿਲਦੇ ਤੇ ਭਾਰਤੀ ਯਾਤਰਾਵਾਂ ਤੇ ਵੀ ਜਾਂਦੇ। ਉਹਨਾਂ ਨੇ ਆਪਣੇ ਇਸ ਗੁਝੇ ਸੰਤ ਨੂੰ ਮਲਾਇਆ ਆਉਣ ਦਾ ਸੱਦਾ ਪੱਤਰ (ਨਿਮੰਤ੍ਰਣ) ਦਿੱਤਾ, ਦੱਸਿਆਂ ਕਿ ਉੱਥੇ ਉਨ੍ਹਾ ਨੇ ਹੋਰ ਸਿੱਖਾਂ ਨਾਲ ਰਲਕੇ ਉਨ੍ਹਾ (ਸੰਤਾਂ) ਲਈ ਇੱਕ ਡੇਰਾ ਬਣਾਇਆ ਹੈ।

ਵਾਪਾਰਿਕ ਰੁਚੀਆਂ ਕਾਰਣ ਉਹਨਾ ਕਚਹਿਰੀਆਂ ਵਿੱਚ ਨਿੱਜੀ ਮੁੱਕਦਮਿਆਂ ਵਿੱਚ ਅਨੁਭਵ ਪਰਾਪਤ ਕੀਤਾ ਅਤੇ ਇੱਕ ਪਰਸਿੱਧ ਵਿਆਪਾਰੀ ਦੇ ਤੌਰ ਤੇ ਅਤੇ ਹਾਂਗਕਾਂਗ ਤੇ ਮਲਾਇਆ ਦੇ ਭਾਈਚਾਰਕ ਆਗੂ ਹੋਣ ਦੇ ਨਾਤੇ ਉਨ੍ਹਾਂ ਦੇ ਸੰਬਧ ਬ੍ਰਤਾਨਵੀ ਅਹੁਦੇਦਾਰਾਂ ਨਾਲ ਸਿੰਘਾ ਪੁਰ ਅਤੇ ਮਲਾਇਆ ਵਿੱਚ ਸੁਖਾਵੇਂ ਬਣੇ ਹੋਏ ਸਨ ਅਤੇ ਸੁਭਾਵਿਕ ਹੀ ਉਹ ਉਹਨਾ ਸਾਰੇ ਹੀ ਸਿੱਖਾਂ ਨੂੰ ਮਿਲੇ, ਜਿਨ੍ਹਾਂ ਨੂੰ ਅਮਰੀਕਾ ਅਤੇ ਅਸਟ੍ਰੇਲੀਆ ਜਾਣ ਲਈ ਸਾਹਮਣੇ ਆਈਆਂ ਸੱਮਸਿਆਵਾਂ, ਬਾਰੇ ਵੀ ਸੁਣੀਆ।

ਦਿਸੰਬਰ ੧੯੧੩ ਵਿੱਚ ੫੫ ਸਾਲ ਦੀ ਉਮਰ ਵਿੱਚ ਜਦੋਂ ਹਾਂਗਕਾਂਗ ਗੁਰਦਵਾਰੇ ਠਹਿਰੇ ਸਨ ਤਾਂ ਉਹ ਕਾਮਾਗਾਟਾ ਮਰੂ ਮੁਹਿੰਮ ਵੱਲ ਖਿੱਚੇ ਗਏ। ਜਦੋਂ ਉਹ ਭਵਿੱਖਤ ਆਵਾਸੀਆਂ ਦੀ ਜ਼ੱਥੇਬੰਦੀ ਨੂੰ ਮਿਲੇ (ਉਹ ਹਾਂਗਕਾਂਗ ਆਪਣੇ ਇੱਕ ਹਿੱਸੇਦਾਰ ਵਿਰੁੱਧ ਕਾੰਨੂਨੀ ਝਗੜੇ ਦੀ ਸੁਣਵਾਈ ਕਾਰਣ ਗੁਰਦਵਾਰੇ ਠਹਿਰੇ ਸਨ)। ਇਹ ਸਾਹਸ ਵਾਲੇ ਕੰਮ ਵਿੱਚ ਉਹ ਆਪਣਾ ਅਨੁਭੱਵ ਤੇ ਪਰਸਿੱਧੀ ਲੇਕੇ ਆਏ। ੳਹਨਾ ਨੇ ਆਪਣੇ ਆਪ ਨੂੰ ਕਦੇ ਵੀ ਭਵਿੱਖਤ ਆਵਾਸੀ ਦੇ ਤੌਰ ਤੇ ਪੇਸ਼ ਨਾ ਕੀਤਾ, ਸਗੋਂ ਏਸ਼ੀਆ ਅਤੇ ਉਤੱਰੀ ਅਮਰੀਕਾਂ ਵਿਚਾਲੇ ਯਾਤਰੀਆਂ ਦੀ ਆਵਾਜਾਈ ਦੇ ਸੰਬੰਧ ਸਥਾਪਣ ਕਰਨਵਾਲਾ ਬਿਓਪਾਰੀ ਦੱਸਿਆ। ਕੈਨੇਡਾ ਵਿੱਚ ਉਨ੍ਹਾ ਆਪਣੇ ਪ੍ਰਤੀ ਵਿਸ਼ੇਸ਼ ਵਰਤਾਵੇ ਲਈ ਮੰਗ ਕੀਤੀ ਕਿਓਂ ਕਿ ਉਹ ਵਾਪਾਰੀ ਸਨ, ਆਵਾਸੀ ਨਹੀ।

ਕਾਮਾਗਾਟਾ ਮਰੂ ਯਾਤਰੀਆਂ ਨੂੰ ਉਨ੍ਹਾ ਤੇ ਭਰੋਸਾ ਸੀ। ਕਿਸੇ ਨੂੰ ਵੀ ਉਹਨਾ ਦੇ ਇਰਦ ਗਿਰਦ ਰਹੱਸਪੂਰਣ ਵਾਤਾਵਰਣ ਹੋਣ ਦਾ ਅਨੁਭਵ ਹੋ ਸਕਦਾ ਸੀ ਅਤੇ ਹੋਰ ਵੀ ਵਾਧੇ ਵਾਲੀ ਗੱਲ ਸੀ ਕਿ ਉਹ ਆਮ ਤੌਰ ਤੇ ਦੂਜੇ ਯਾਤਰੀਆਂ ਨਾਲ ਖੁੱਲ੍ਹੇ ਤੌਰ ਤੇ ਮਿਲਦੇ ਜੁਲਦੇ ਨਹੀ ਸੀ, ਸਗੋਂ, ਅੱਲਗ ਹੀ ਆਪਣੇ ਕਮਰੇ ਦੇ ਵਿੱਚ ਰਹਿ ਕੇ, ਆਪਣੀ ਅਲੱਗ ਰਸੋਈ ਵਿੱਚੋਂ ਤਿਆਰ ਹੋਇਆ ਖਾਣਾ ਖਾਂਦੇ, ਅਤੇ ਸਿਰਫ ੫ ਜਾਂ ੬ ਨੱਜ਼ਦੀਕੀ ਸਾਥੀਆਂ ਨਾਲ ਹੀ ਗੱਲਬਾਤ ਕਰਦੇ ਸਨ। ਉਹਨਾ ਦੀ ਪਹੁੰਚ ਕੋਈ ੩੦ ਕੁ ਬੰਦਿਆਂ ਦੇ ਖੁਲ੍ਹੇ ਘੇਰੇ ਤੱਕ ਹੀ ਸੀ (ਜਹਾਜ਼ ਤੇ ਖਾਸ ਆਗੂਆਂ ਦਾ ਅੰਦਰਲਾ ਘੇਰਾ)।

ਉਹਨਾ ਆਪਣੇ ਕੋਲੋਂ ਬਹੁਤਾ ਜਾਂ ਕੋਈ ਪੈਸਾ ਕਾਮਾਗਾਟਾ ਮਰੂ ਤੇ ਨਹੀਂ ਲਾਇਆ ਸਗੋਂ ਉਹਨਾ ਨੇ ਜਹਾਜ਼ ਦੇ ਕਰਾਏ ਤੇ ਲੈਣ ਅਤੇ ਇਸ ਨੂੰ ਰਹਿਣ ਯੋਗ ਬਣਾਉਣ ਲਈ ਯਾਤਰੀਆਂ ਤੋਂ ਇੱਕਤਰ ਕੀਤਾ ਧਨ ਹੀ ਵਰਤਿਆ। ਫੇਰ ਵੀ ਉਹਨਾ ਨੂੰ ਲਾਭ ਹੋਣ ਦੀ ਆਸ ਸੀ, ਪਰ ਪਿਛੋਂ ਉਹਨਾ ਆਪਣੇ ਖਾਸੇ ਤਕੜੇ ਨਿੱਜੀ ਘਾਟੇ ਹੋਣ ਦਾ ਦਾਅਵਾ ਕੀਤਾ। ਉਹਨਾ ਨੇ ਸਾਧਨ ਅਤੇ ਹੁੰਡੀ ਬੜੀ ਹੁਸ਼ਿਆਰੀ ਨਾਲ ਆਪਣੇ ਕੋਲ ਰੱਖੀ ਸੀ। ਜਹਾਜ਼ ਦੀ ਭਾਰਤ ਨੂੰ ਵਾਪਸੀ ਤੇ ਯਾਤਰਾ ਦੇ ਦੁਰਾਨ ਜਪਾਨੀ ਮਾਲਕਾਂ ਤੋਂ ਜਹਾਜ਼ ਖਰੀਦੱਣ ਦੀ ਪੇਸ਼ਕਸ਼ ਕੀਤੀ – ਸ਼ਾਇਦ ਇਹ ਇੱਕ ਚਾਲ ਹੀ ਹੋਵੇ, ਹੋ ਸਕਦਾ ਹੈ ਕਿ ਇਹ ਦਲੇਰੀ ਹੋਵੇ, ਹੋ ਸਕਦਾ ਵਾਪਾਰੀ ਦੇ ਤੌਰ ਤੇ ਜੋ ਕੁਝ ਵੀ ਪੱਲੇ ਸੀ, ਉਸ ਤੋਂ ਵੱਧ ਤੋਂ ਵੱਧ ਲਾਭ ਪਰਾਪਿਤ ਕਰਨ ਦਾ ਯਤਨ ਕੀਤਾ ਹੋਵੈ।

ਨੌਂਅਬਾਦੀ ਦੇ ਸਕੱਤਰ ਨਾਲ, ਹਾਂਗਕਾਂਗ ਛਡਣ ਤੋਂ ਪਹਿਲਾਂ, ਉਹਨਾ ਨੇ ਕਈ ਸਿਆਸੀ ਆਸ਼ਿਆਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਿਆ, ਜਦੋਂ ਕਿ ਭਾਰਤੀ ਜਸੂਸੀ ਵਿਭਾਗ ਨੇ ਚਿੱਠਾਂ ਤਿਆਰ ਕਰਦਿਆਂ ੳਨ੍ਹਾਂ ਦੇ ਮੱਤਵਾਂ ਪ੍ਰਤੀ ਅਤਿੰਅਤ ਨਿਖੇਧਆਤਮਕ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ਜਿਵੇ ਕਿ, ਉਹਨਾਂ ਨੂੰ ਮੁੱਢ ਤੋਂ ਹੀ ਪਤਾ ਸੀ ਕਿ ਯਾਤਰੀਆਂ ਨੂੰ ਕੈਨੇਡਾ ਵਿੱਚ ਉੱਤਰਨ ਦੀ ਆਗਿਆ ਨਹੀਂ ਮਿਲੇਗੀ, ਤਾਂ, ਵੀ ਉਨ੍ਹਾ ਤੋਂ ਪੈਸਾ ਕਮਾਉਣ ਦਾਂ ਯਤਨ ਕੀਤਾ, ਜਦੋਂ ਕਿ ਆਪਣੇ ਆਪ ਨੂੰ ਖੁੱਲ੍ਹੇ ਤਰੀਕੇ ਨਾਲ ਇਨਕਲਾਬੀ ਨੇਤਾ ਹੋਣ ਦਾ ਦਿਖਾਵਾ ਵੀ ਕੀਤਾ। ਪੁਲੀਸ ਵਲੋਂ ਉਨ੍ਹਾ ਬਾਰੇ ਤਿਆਰ ਕੀਤੀ ਤਸਵੀਰ ਅਨੁਸਾਰ, ਉੱਹ ਇੱਕ ਅਪਰਾਧੀ ਨਿੱਜਸ੍ਵਾਰਥੀ ਤੇ ਦੋਧਾਰਾ ਵਰਤਾਓ ਕਰਨ ਵਾਲਾ ਵਪਾਰੀ ਸੀ।

  ਹਾਂਗਕਾਂਗ ਛਡਣ ਤੋਂ ਬਾਅਦ (ਜਹਾਜ਼ ਦੇ ਪਹਿਲੇ ਪੜਾ) ਸ਼ੰਘਈ ਪੰਹੁਚਣ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਤੇ ਵੈਨਕੂਵਰ ਪੰਹੁਚਣ ਤੇ ਕੈਨੇਡੀਅਨ ਅਧਿਕਾਰੀਆਂ ਨਾਲ ਬੋਲਚਾਲ ਦੇ ਦੌਰਾਨ ਗੁਰਦਿੱਤ ਸਿੰਘ ਦੇ ਦਿੱਤੇ ਬਿਆਨਾਂ ਤੇਂ ਉਹਨਾਂ ਦੀ ਆਪਣੀ ਸੋਚ ਵਿੱਚ ਵਪਾਰੀ ਅਤੇ ਇਨਕਲਾਬੀ ਵਿਚਾਰਧਾਰਾ ਦੇ ਰਿਸ਼ਤੇ ਦੀ ਕੜੀ ਦੇ ਵਿੱਚਕਾਰ ਦੋ ਪਹਿਲੂ ਨਜ਼ਰ ਆਉਂਦੇ ਹਨ। ਇਨ੍ਹਾ ਮੌਕਿਆਂ ਤੇ, ਯਾਤਰੀਆਂ ਨੂੰ ਕੈਨੇਡਾ ਨਾ ਉੱਤਰਨ ਦਿੱਤਾ ਤਾਂ ਭਾਰਤ ਵਿੱਚ ਭੜਕਾਹਟ ਕਰਾਉਣ ਦਾ ਪ੍ਰਣ ਕੀਤਾ। ਕੀ ਉਨ੍ਹਾ ਦਾ (ਅਤੇ ਉਨ੍ਹਾ ਦੇ ਨਾਲ ਵਾਲੇ ਬੰਦਿਆਂ ਦਾ ਵੀ) ਮੂਲ ਮੰਤਵ ਇਹੀ ਸੀ, ਕਿ ਕੈਨੇਡਾ ਵਿੱਚ ਐਸੀ ਘਟਨਾਂ ਵਾਪਰੇ ਜਿਸ ਕਰਕੇ ਭਾਰਤ ਵਿੱਚ ਦੂਰ ਦੇ ਪ੍ਰਤੀਕਰਮ ਹੋਣਗੇ ਜਿਸ ਨਾਲ ਬਰਤਾਨੀਆਂ ਦੇ ਉਲੱਟ ਭਾਵਨਾਵਾਂ ਉਭਰਣ? ਦੂਜੇ ਸ਼ਬਦਾਂ ਵਿੱਚ ਕਿ ਕੀ ਉਹ ਯਾਤਰੀਆਂ ਨੂੰ ਸਿਆਸੀ ਲਾਭਾਂ ਲਈ ਵਰਤਣਾ ਚਾਹੁੰਦੇ ਸੀ ਜਾਂ ਜੁਝਾਰੂ ਢੰਗ ਨਾਲ ਬੋਲਦਿਆਂ ਉਨ੍ਹਾਂ ਦੀ ਸੋਚ ਵਿਚਾਰ ਵਿੱਚ ਇਹ ਉਮੀਦ ਸੀ ਕਿ ਅਜਿਹੀ ਬੋਲੀ ਤੋਂ ਪ੍ਰਭਾਵਤ ਹੋ ਕੇ ਉਹ ਅਧਿਕਾਰੀ, ਜਿਨ੍ਹਾ ਨਾਲ ਇਨ੍ਹਾ ਦਾ ਵਾਸਤਾ ਪਿਆਂ ਸੀ, ਯਾਤਰੀਆਂ ਨੂੰ ਵਾਪਿਸ ਭੇਜਣ ਦੇ ਫੈਸਲੇ ਜਾਂ ਨਿਰਣੈ ਤੇ ਦੋਬਾਰਾ ਵਿਚਾਰ ਕਰਨਗੇ? ਇਸ ਦੂਜੀ ਅਤੇ ਹੋਰ ਸੰਭੱਵ ਸੋਚ ਅਨੁਸਾਰ, ਉਹਨਾ ਦਾ ਮੁਢੱਲੀ ਵਿਚਾਰ ਸੀ ਕਿ ਯਾਤਰੀ ਇੱਕ ਵਾਰ ਕਿਨਾਰੇ ਤੇ ਉੱਤਰ ਜਾਣ ਤਾਂ ਜੋ ਉਹ ਏਸ਼ੀਆ ਅਤੇ ਕੈਨੇਡਾਂ ਵਿੱਚਕਾਰ ਆਮ ਆਵਾਜਾਈ ਦੀ ਸਥਾਪਨਾ (ਕਰ ਸਕਣ) ਵੱਲ ਪੈਰ ਚੁੱਕ ਸਕਣ, ਇਹ ਇੱਕ ਅਜਿਹਾ ਕਾਰੋਬਾਰ ਸੀ, ਜਿਸ ਨਾਲ ਉਹ ਆਪਣੇ ਦੇਸੀ ਪੰਜਾਬੀ ਭਾਈਆਂ ਦੀ ਪ੍ਰਸੰਸਾ ਜਿੱਤ ਸਕਣਗੇ।

ਇੱਕ ਗੱਲ ਜੋ ਸਾਹਮਣੇ ਆਈ ਕਿ ਉਨ੍ਹਾ ਨੂੰ ਆਪਣੇ ਸ੍ਰੋਤਿਆ ਦੇ ਬਾਰੇ ਪਤਾ ਨਹੀਂ ਸੀ, ਜਦੋਂ ਉਨ੍ਹਾ ਨੇ ਵੈਨਕੂਵਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾ ਨੂੰ ਬਿਲਕੁਲ ਹੀ ਪਤਾ ਨਹੀਂ ਕਿ ਉਹਨਾ ਵਿੱਚ ਕਿਨ੍ਹੇ ਨੂੰ ਉਨ੍ਹਾ ਨਾਲ ਸਹਿਮਤ (ਗੁਰਦਿੱਤ ਸਿੰਘ ਵੱਲ) ਸਨ। ਜੋ ਕੁੱਝ ਉਹ ਜਾਣਦੇ ਸਨ ਉਹ ਬਹਤ ਕੁੱਝ ਸੀ ਪਰ ਉਹ ਸਾਰਾ ਕੁੱਝ ਉਨ੍ਹਾ ਨੇ ਦੂਰ ਪੂਰਬ ਵਿੱਚ ਰਹਿੰਦੇ ਪੰਜਾਬੀਆਂ ਤੋਂ, ਭਾਰਤ ਵਿੱਚੋਂ ਅਤੇ ਸਿੱਖਾਂ ਦੇ ਕੈਨੇਡੀਆਨ ਆਗੂਆਂ ਨਾਲ ਲਿਖਤ ਪੜ੍ਹਤ ਕਰਦਿਆਂ ਜਾਣਿਆਂ। ਉਸ ਤੋਂ ਉਨ੍ਹਾ ਨੇ ਗਲਤ ਅੰਦਾਜ਼ਾ ਲਾਇਆ, ਜਾਂ ਗਲਤ ਧਾਰਨਾ ਬਣਾ ਲਈ (ਭਲੇਖਾ ਖਾਧਾ) ਕਿ ਹੌਪਿਕਿਨਸਨ ਹੀ ਉਨ੍ਹਾ ਲਈ ਵੱਡੀ ਅੜਚਣ (ਰਾਹ ਦਾ ਰੋੜ੍ਹਾ) ਸੀ ਤੇ ਉਹੀ ਉਨ੍ਹਾ ਲਈ ਸੋਹਣਾ ਮੌਕਾ ਵੀ। ਹੌਪਿਕਿਨਸਨ ਹੀ ਉਹ ਕੈਨੇਡੀਅਨ ਅਧਿਕਾਰੀ ਸੀ ਜਿਸ ਦੇ ਬਾਰੇ ਵਿੱਚ ਉਹ ਜ਼ਿਆਦਾ ਜਾਣਕਾਰੀ ਰੱਖਦੇ ਸਨ। ਜਦ ਕਿ ਉਹ ਅਜੇ ਹਾਂਗਕਾਂਗ ਹੀ ਸਨ, ਇਹ ਹੌਪਿਕਿਨਸਨ ਹੀ ਇੱਕ ਵੱਡਾ ਇੰਮੀਗ੍ਰੇਸ਼ਨ ਅਧਿਕਾਰੀ ਸੀ ਜੋ ਕੇ ਆਮ ਹੀ ਕਾਮਾਗਾਟਾ ਮਰੂ ਜਹਾਜ਼ ਤੇ ਆਇਆ ਕਰਦਾ ਸੀ, (ਜਦੋਂ ਜਹਾਜ਼ ਖਾੜੀ ਬਰਾਰਡ ਇਨਲੈੱਟ ਵਿੱਚ ਲੰਗਰ ਸੁੱਟੀ ਬੈਠਾ ਸੀ)। ਉਹ ਗੁਰਦਿੱਤ ਸਿੰਘ ਲਈ ਕੈਨੇਡੀਅਨ ਸਰਕਾਰਾ ਅਤੇ ਬ੍ਰਤਾਨਵੀ ਸਾਮਰਾਜ ਦਾ ਚਿਹਰਾ ਸੀ। ਉਹਨਾਂ ਦੇ ਆਪਣੇ ਵਰਤਾਂਤ ਵਿੱਚ ਲਿਖਣ ਅਨੁਸਾਰ (ਕਾਮਾਗਾਟਾ ਮਰੂ ਵਿੱਚ ਲਿਖਿਆ) ਕਿ ਜੇ ਕੇਵਲ ਹੌਪਿਕਿਨਸਨ, ਗੁਪਤ ਰੱਖਣ ਦੇ ਵਾਹਿਦੇ ਤੋਂ ਬਿਨ੍ਹਾਂ, ੨੦੦੦ ਪੌਂਡ ਦੀ ਰਿਸ਼ਵਤ ਸਵੀਕਾਰ ਕਰ ਲੈਦਾਂ ਤਾਂ ਸਾਰਾ ਝਗੜਾ ਹੀ ਮੁੱਕ ਜਾਣਾ ਸੀ। ਹੌਪਿਕਿਨਸਨ ਭਾਵੇਂ ਕਿਨ੍ਹਾ ਵੀ ਮੂਰਖ ਕਿਉਂ ਨਾਂ ਹੁੰਦਾਂ ਤੇ ਇਹ ਰਿਸ਼ਵਤ ਸਵੀਕਾਰ ਕਰ ਵੀ ਲੈਂਦਾ ਤਾਂ ਵੀ ਇਹ ਕੰਮ ਨਹੀਂ ਕਰ ਸਕਦਾਂ ਸੀ। ਗੁਰਦਿੱਤ ਸਿੰਘ ਨੂੰ, ਨਹੀਂ ਸੀ ਪਤਾ, ਕਿ ਹੌਪਿਕਿਨਸਨ ਦਾ ਪ੍ਰਭਾਵ ਕੈਨੇਡੀਅਨ ਅਵਾਸੀ ਨੀਤੀਆਂ ਵਿੱਚ ਨਾਂ ਮਾਤਰ ਹੀ ਸੀ। ਗੁਰਦਿੱਤ ਸਿੰਘ ਦੇ ਅਨੁਭਵ ਅਨੁਸਾਰ ਸੱਤਾਧਾਰੀ ਬ੍ਰਤਾਨਵੀ ਰਾਜ ਢਾਂਚੇ ਵਿੱਚ ਮਲਾਇਆ ਅਤੇ ਭਾਰਤ ਵਿੱਚ ਅਧਿਕਾਰੀਆਂ ਕੋਲ ਢੇਰ ਸਾਰੀ ਮਰਜ਼ੀ ਦੀ ਤਾਕਤ ਸੀ।

ਜਿਨ੍ਹਾ ਇੰਮੀਗ੍ਰੇਸ਼ਨ ਦੀਆਂ ਰੁਕਾਵਟਾਂ ਦਾ ਸਾਹਮਣਾਂ ਗੁਰਦਿੱਤ ਸਿੰਘ ਨੂੰ ਕੈਨੇਡਾ ਵਿੱਚ ਕਰਨਾ ਪਿਆ, ਉਹ ਲੋਕਰਾਜੀ ਢਾਂਚੇ ਵਿੱਚ ਲੋਕ ਦਬਾਅ ਹੇਠ ਘੜੀਆਂ ਜਾਂਦੀਆਂ ਸਨ, ਅਤੇ ਉਹਨਾਂ ਨੀਤੀਆਂ ਤੇ ਲੋਕਾਂ ਰਾਹੀਂ ਚੁਣੇ ਹੋਏ ਹਰਮਨ ਪਿਆਰੇ ਸਿਆਸਤਦਾਨਾਂ ਵੱਲੋਂ ਕਰੜੀ ਨਿਗਰਾਨਾ ਹੋਣੀ ਬਹਤ ਜਰੂਰੀ ਸੀ, ਤਾਂ ਕਿ ਇਹ ਆਪਣੇ ਟਿਕਾਣੇ ਤੇ ਕਾਇਮ ਰਹਿਣ। ਇਹੀ ਨੀਤੀ ਸੀ ਜਿਸ ਨੂੰ ਬਹੁਤ ਸਾਰੇ ਬ੍ਰਿਟਿਸ਼ ਕੌਲੰਬੀਆ ਵਿੱਚ ਰਹਿਣ ਵਾਲੇ ਕੈਨੇਡਾ ਨਿਵਾਸੀ ਚਾਹੁੰਦੇ ਸਨ। ਇਸ ਤੋਂ ਇਲਾਵਾ ਗੁਰਦਿੱਤ ਸਿੰਘ ਅਤੇ ਉਨ੍ਹਾ ਦੇ ਘੇਰੇ ਦੇ ਬੰਦੇ ਇਹੀ ਸਮਝੀ ਬੈਠੇ ਸਨ ਕਿ ਕੈਨੇਡਾ ਦੀ ਆਵਾਸੀ ਨੀਤੀ ਅਫਸਰ ਸ਼ਾਹੀ ਢਾਂਚੇ ਰਾਹੀਂ ਬ੍ਰਤਾਨਵੀ ਸਾਮਰਾਜ ਦੇ ਲੰਡਨ ਕੇਂਦਰ ਤੋਂ ਹੀ ਪ੍ਰਚਲਤ ਕੀਤੀ ਜਾਂਦੀ ਸੀ। ਜਿਸ ਦੇ ਸਥਾਨਿਕ ਅਧਿਕਾਰੀ ਜਾ ਢਾਂਚੇ ਦੇ ਉੱਚ ਅਧਿਕਾਰੀ ਅਪੀਲ ਕਰਨ ਤਾਂ ਚੰਗਾ ਅਸਰ ਪੈ ਸਕਦਾ ਸੀ। ਗੁਰਦਿੱਤ ਸਿੰਘ ਨੇ ਦੋਨੋ ਹੀ ਕਰ ਵੇਖੇ ਇਸ ਨਾਲ ਹੌਪਿਕਿਨਸਨ ਦਾ ਆਕਾਰ (ਸਾਇਆ) ਹੋਰ ਵੀ ਵੱਡਾ ਹੋ ਗਿਆ।

ਜੇ ਗੁਰਦਿੱਤ ਸਿੰਘ ਕਾਮਾਗਾਟਾ ਮਰੂ ਤੋਂ ਪਹਿਲਾਂ ਠਰੰਮੇ ਤੋਂ ਰਹਿਤ ਕ੍ਰਿਆਵਾਦੀ ਨਹੀਂ ਸੀ ਤਾ ਇਹ ਸਮਝਣਯੋਗ ਹੀ ਸੀ ਕਿ ਕਾਮਾਗਾਟਾ ਮਰੂ ਮਹਿੰਮ ਦੀ ਅਸਫਲਤਾ ਤੋਂ ਬਾਅਦ ਉਹ ਜਰੂਰ ਹੀ ਹੋ ਗਿਆ ਸੀ। ਇਸ ਵਿਚਾਰ ਦੇ ਅਸਫ਼ਲ ਹੋਣ ਤੋਂ ਬਾਅਦ ਇਉਂ ਜਾਪਦਾ ਸੀ ਕਿ ਉਨ੍ਹਾ ਦੇ ਮਨ ਵਿੱਚ ਕੁੱਝ ਸਮੇਂ ਲਈ ਬ੍ਰਤਾਨੀਆ ਵਿਰੋਧੀ ਭਾਵਨਾਵਾਂ ਘਰ ਕਰ ਗਈਆ ਸਨ, ਪਰ ਦੂਸਰੇ ਦੇਸ਼ ਵਾਸੀਆਂ ਵਾਂਗ ਉਨ੍ਹਾ ਕੋਲ ਵੀ ਕੋਈ ਸੁਲਝੀ ਯੋਜਨਾ ਨਹੀਂ ਸੀ, ਜਿਸ ਨਾਲ ਬ੍ਰਤਾਨੀਆ ਨੂੰ ਬਾਹਰ ਸੁੱਟਿਆ ਜਾ ਸਕੇ। ਜਿਦੰਗੀ ਆਪ ਹੀ ਪਹਿਲਾ ਧੰਦਾ ਬਣ ਗਈ। ਜੇ ਕਾਮਾਗਾਟਾ ਮਰੂ ਸਫਲ ਹੋ ਜਾਂਦਾ ਤੇ ਜਹਾਜ਼ਰਾਨੀ ਦਾ ਕੰਮ ਵੀ ਬਣ ਜਾਂਦਾ, ਜਿਸ ਦਾ ਉਨ੍ਹਾ ਸੁਪਨਾ ਲਿਆ ਸੀ, ਤਾਂ ਹੋ ਸਕਦਾ ਸੀ ਉਹ ਕੁਝ ਸੰਮੇ ਲਈ ਲੁਕੇ ਛਿੱਪੇ ਦੇਸ ਭਗਤ ਬਣੇ ਰਹਿੰਦੇ।

ਕਿਸੇ ਵੀ ਹਾਲਤ ਵਿੱਚ,   ਪਰ ਕਾਮਾਗਾਟਾ ਮਰੂ  ਦੀ ਵਾਪਿਸੀ, ਬੱਜ ਬੱਜ ਦੇ ਘਾਟ ਤੇ ਗੋਲੀ ਕਾਂਡ ਤੇ ਉਨ੍ਹਾ ਦੇ ਭਗੋੜੇ ਹੋਣ ਤੇ, ਉਨ੍ਹਾ ਦੀ ਗ੍ਰਿਫਤਾਰੀ ਦੇ ਇਨਾਮ ਦੀ ਘੋਸ਼ਣਾ, ਉਨ੍ਹਾ ਨੂੰ ਖੁਲੇ ਮੈਦਾਨ ਵਿੱਚ, ਲੈ ਆਈ ਜਿੱਥੇ ਕਿ ਉਹ ਇੱਕ (ਕੋਮਿਟਡ) ਦ੍ਰਿੜ ਇਰਾਦੇ ਵਾਲੇ ਕੌਮੀ ਭਾਰਤੀ ਬਣ ਗਏ। ਉਨ੍ਹਾ ਦੀ ਸੋਚ ਦਾ ਇਹ ਪ੍ਰੀਵਰਤਣ ਭਾਰਤ ਦੇ ਆਮ ਲੋਕਾਂ ਦੀ ਬਦਲੀ ਹੋਈ ਸੋਚ ਦੇ ਨਾਲ ਹੀ ਹੋਇਆ। ਭਾਰਤ ਦੇ ਲੋਕਾਂ ਦੇ ਸਭਾਓ ਵਿੱਚ ਬਦਲ (ਮੂਡ ਚੈਂਜ) ਪਹਿਲੀ ਸੰਸਾਰ ਲੜਾਈ ਦੇ ਸੰਮੇ ਦੇ ਦੌਰਾਨ ਹੀ ਹੋਈ। ੧੯੧੯ ਤੱਕ ਗਾਧੀਂ ਭਾਰਤ ਨੂੰ ਸੁਤੰਤ੍ਰਰਤਾਂ ਦਵਾਉਣ ਦਾ ਨਿਸ਼ਾਨਾ ਬਣਾ ਕੇ, ਮੱਖ ਕੋਮੀ ਆਗੂ ਵਜੋਂ ਪ੍ਰਗਟ ਹੋਏ। ਜਿਓਂ ਹੀ ਗਾਂਧੀ ਨੇ ਮੁੱਖ ਭੂਮਿਕਾ ਸਾਂਭੀ, ਗੁਰਦਿੱਤ ਸਿੰਘ ਗਾਂਧੀ ਧੱੜੇ ਨਾਲ ਜੁੜ੍ਹ ਗਏ।

੧੯੧੪ ਵਿੱਚ ਦੇਸ਼ ਦੇ ਕੋਮੀ ਨੇਤਾਵਾਂ ਨੇ ਆਪਣਾ ਸੰਬਧ ਕਾਮਾਗਾਟਾ ਮਰੂ ਨਾਲੋ ਇਹ ਕਹਿ ਕਿ ਤੋਂੜ ਲਿਆ ਕਿ ਇਹ ਸਵਤੰਤ੍ਰਤਾ ਦੀ ਲੜਾਈ ਵਿੱਚ ਲੜਾਕੇ ਅਤੇ ਦਹਿਸ਼ਤ ਵਾਦੀ (ਗਰੁੱਪ) ਟੋਲਾ ਹੈ। ਜਦੋਂ ਗੁਰਦਿੱਤ ਸਿੰਘ ਅਜੇ ਭਗੋੜਾ ਹੀ ਸੀ, ਉਹ ਕੋਮੀ ਨੇਤਾਵਾਂ ਨੂੰ ਗੁੱਪਤ ਹੀ ਮਿਲਿਆ ਤਾਂ ਉਨ੍ਹਾ ਨੂੰ ਕਾਮਾਗਾਟਾ ਮਰੂ ਬਾਰੇ ਉਨ੍ਹਾ ਦੇ (ਨੇਤਾਂਵਾਂ ਦੇ) ਢਹਿੰਦਿਆਂ ਵਿਚਾਰਾਂ ਨਾਲ ਸਹਿਮਤ ਹੋਣ ਪਿਆ। ਆਪਣੀ ਕਹਾਣੀ ਦੱਸਦਿਆਂ ਉਨ੍ਹਾ ਨੂੰ ਇਸ ਵਿਚਾਰਧਾਰਾ ਦਾ ਸਾਹਮਣਾ ਕਰਨਾ ਪਿਆ ਕਿ ਉਹ ਅਤੇ ਯਾਤਰੀਆਂ ਨੇ ਆਪਣੀ ਬਦਕਿਸਮਤੀ ਆਪ ਹੀ ਘੜੀ। ਉਨ੍ਹਾ ਨੇ ਵੀ ੧੯੨੧ ਤੱਕ ਆਪਣੀਆਂ ਸਵਤੱਤ੍ਰਤਾ ਦੀ ਲਹਿਰ ਲਈ ਲਿਖੀਆਂ ਲੇਖਣੀਆ ਵਿੱਚ ਇਹ ਹੀ ਕੀਤਾ। ਇਸ ਹੀ ਮੌਕੇ ਤੇ ਉਨ੍ਹਾ ਬੜੀ ਧੂਮ ਧੱਮਕੇ ਨਾਲ ਆਪਣੇ ਆਪ ਹੀ, ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਦੇ ਜਨਮ ਅਸਥਾਨ ਤੇ ਸਲਾਨਾਂ ਮੇਲੇ ਵਿੱਚ ਪੁਲੀਸ ਨੂੰ ਆਤਮ ਸਮਰਪਣ ਕਰ ਦਿੱਤਾ।

ਇਸ ਤੋਂ ਬਾਅਦ ਗੁਰਦਿੱਤ ਸਿੰਘ ਨੇ ਲੰਬਾ ਸਿਆਸੀ ਤੌਰ ਤੇ ਸਰਗਰਮ ਜੀਵਨ ਜੀਵਿਆ, ਅਤੇ ੧੯੫੪ ਵਿੱਚ ੯੫ ਸਾਲ ਦੀ ਉਮਰ ਭੋਗ, ਕਾਮਾਗਾਟਾ ਮਰੂ ਦੇ ਆਮ ਤੌਰ ਤੇ ਜਾਣੇ ਜਾਂਦੇ ਸੂਰੇ ਦੇ ਪ੍ਰਸਿੱਧੀ ਹਾਸਲ ਕਰਕੇ, ਪੂਰੇ ਹੋਏ। ਉਨ੍ਹਾ ਆਪਣੇ ਜੀਵਨ ਕਾਲ ਵਿੱਚ ਹੀ ਬੱਜ ਬੱਜ ਦੇ ਘਾਟ ਤੇ, ਸੁਤੰਤਰ ਭਾਰਤ ਵਿੱਚ, ਬੰਗਾਲ ਅਤੇ ਭਾਰਤ ਸਰਕਾਰ ਵਲੋਂ ਬਣਾਈ, “ਕਾਮਾਗਾਟਾ ਮਰੂ ਯਾਦਗਾਰ” ਬਣੀ ਹੋਈ ਦੇਖੀ।

ਗੁਰਦਿੱਤ ਸਿੰਘ ਆਪਣੇ ਪਿੱਛੇ ਇੱਕ ਬੇਟਾ, ਬਲਵੰਤ ਸਿੰਘ, ਜੋ ਕਿ ਇੱਕ ਮੁੰਡੇ ਦੇ ਰੂਪ ਵਿੱਚ ਉਨ੍ਹਾ ਨਾਲ ਕਾਮਾਗਾਟਾ ਮਰੂ ਦੀ ਯਾਤਰਾ ਤੇ ਗਿਆ ਸੀ, ਛੱਡ ਗਏ। ਤਕਰੀਬਨ ਇੱਕ ਸਾਲ ਲਈ, ਉਨ੍ਹਾ ਦੀਆਂ ਦੋ ਪਤਨੀਆਂ ਸਨ। ਇੱਕ ਵਡੇਰੀ ਉਮਰ ਦੀ ਪਤਨੀ ਵਿਆਹ ਕੇ, ਉਹ ੨੪ ਸਾਲ ਦੀ ਉਮਰ ਵਿੱਚ ਪੰਜਾਬ ਤੋਂ ਮਲਾਇਆਂ ਲੈਕੇ ਗਏ ਸੀ ਅਤੇ ਛੋਟੀ ਪਤਨੀ ਜਿਸ ਨਾਲ ਉਨ੍ਹਾਂ ੨੦ ਸਾਲ ਬਾਅਦ ਵਿਆਹ ਕਰਾਇਆ। ਦਸਿਆ ਜਾਂਦਾ ਹੈ ਕਿ ਉਨ੍ਹਾ ਦੀ ਪਹਿਲੀ ਪਤਨੀ ਨੇ ਉਨ੍ਹਾ ਦੇ ਦੂਜੇ ਵਿਆਹ ਦੇ ਜਸ਼ਨਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਸੀ। ਉਨ੍ਹਾ ਦੀ ਪਹਿਲੀ ਪਤਨੀ ਦੇ ਕੋਈ ਸੰਤਾਨ ਨਹੀਂ ਸੀ, ਜਿਸ ਕਰਕੇ ਉਨ੍ਹਾ ਨੇ ਦੂਜਾ ਵਿਆਹ ਕਰਵਾਈਆ। ੧੯੧੪ ਵਿੱਚ ਦੋਨਾ ਪਤਨੀਆਂ ਦੇ ਦੇਹਾਂਤ ਹੋਣ ਤੇ ਉਹ ਰੰਡੇ ਹੋ ਗਏ ਸੀ। ਦੂਸਰੀ ਪਤਨੀ, ਗੁਰਦਿੱਤ ਸਿੰਘ ਦੇ ਕੋਲ, ੪ ਮਹੀਨੇਆਂ ਦਾ ਬਲਵੰਤ ਸਿੰਘ, ਛੱਡ ਗਈ ਸੀ।

ਪਰੀਵਾਰ ਦੀ ਕਹਾਣੀ ਅਨੁਸਾਰ ਉਨ੍ਹਾ ਦੀ ਛੋਟੀ ਪਤਨੀ ਦੀ, ਜਦੋਂ ਉਹ ਆਪਣੇ ਘਰ ਦੀ ਪੱਧਰੀ ਛੱਤ (ਜਿੱਥੇ ਉਹ ਗਰਮੀਆਂ ਵਿੱਚ ਸ਼ੌਦੇ ਸਨ), ਤੋਂ ਪੌੜੀ ਰਾਹੀਂ ਥੱਲੇ ਉਤੱਰ ਰਹੀ ਸੀ ਤਾਂ ਉਸ ਨੇ ਇੱਕ ਕਾਂ ਦੇ ਬਨੇਰੇ ਤੇ ਬੈਠੇ ਹੋਣ ਦਾ ਅਸ਼ੁਭ ਸ਼ਗਨ ਦੇਖਿਆ, ਤਾਂ ਦਿਨੋ ਦਿਨ ਵੱਧਦੇ ਡਰ ਕਾਰਣ, ਉਸ ਦੀ ਮੌਤ ਹੋਈ, ।   

ਸ੍ਰੋਤ: ਜਸਵੰਤ ਸਿੰਘ. ਬਾਬਾ ਗੁਰਦਿੱਤ ਸਿੰਘ: ਕਾਮਾਗਾਟਾ ਮਰੂ (ਜਲੰਧਰ: ਨਿਊ ਬੁੱਕ ਕੰਪਨੀ, ੧੯੬੫); ਹਰਬੰਸ ਸਿੰਘ, ਐਡ., ਦੀ ਐਨਸਾਈਕਲੋਪੀਡੀਆ ਔਫ਼ ਸਿਖਿਜ਼ਮ (ਪਟਿਆਲਾ: ਪੰਜਾਬੀ ਯੂਨੀਵਰਸਿੱਟੀ, ਚੌਥੀ ਵਾਰ, ੨੦੦੨); ਰਾਮਸ਼ਰਨ ਵਿਦਿਆਰਥੀ: ਕਾਮਾਗਾਟਾ ਮਰੂ ਕੀ ਸੰਮੁਦਰੀ ਯਾਤਰਾ (ਮੀਰਾਜਪੁਰ: ਕਰਮਇਕਾਰਾ ਪਬਲੀਕੇਸ਼ਨਜ਼, ੧੯੭੦); ਗੁਰਦਿੱਤ ਸਿੰਘ,ਵੋਏਜ ਆਫ਼ ਦੀ ਕਾਮਾਗਾਟਾ ਮਰੂ ਔਰ ਇੰਡੀਆਜ਼ ਸਲੇਵਰੀ ਅਬਰੌਡ (ਕਲਕੱਤਾ, ਐਨ.ਡੀ.); ਦਰਸ਼ਨ ਸਿੰਘ ਤੱਤਲਾ ਅਤੇ ਨਾਲ ਮਨਦੀਪ ਕੇ. ਤੱਤਲਾ., ਗੁਰਦਿੱਤ ਸਿੰਘ: ਕਾਮਾਗਾਟਾ ਮਰੂ ਸ਼ੌਰਟ ਬਾਇਓਗ੍ਰਾਫ਼ੀ, (ਚੰਡੀਗੜ੍ਹ: ਯੂਨੀਸਟਾਰ ਐੰਡ ਪੰਜਾਬ ਸੈੰਟਰ ਫ਼ੋਰ ਮਾਈਗ੍ਰੇਸ਼ਨ ਸੱਟਡੀਜ਼, ੨੦੦੭); ਸਟਰਗਲ ਫ਼ੌਰ ਫ਼ਰੀ ਹਿੰਦੁਸਤਾਨ:ਗੱਦਰ ਡਾਇਰੈਕਟਰੀ, ਪੰਜਾਬ ਸੈਕਸ਼ਨ, ੧੯੧੫ (ਨੀਊ ਡੇਹਲੀ: ਗੋਬਿੰਦ ਸਦਨ ਇੰਨਸਟੀਚਿਊਟ ਫ਼ੋਰ ਐਡਵਾੰਸਡ ਸਟੱਡੀਜ਼ ਇਨ ਕੰਮਪੈਰਇਟਿਵ ਰਿਲਿੱਜਨ, ੧੯੯੬); ਰੀਪੋਰਟ ਔਫ਼ ਦੀ ਕਾਮਾਗਾਟਾ ਮਰੂ ਕੋਮਿਟੀ ਆਫ਼ ਇਨਕੁਆਇਰੀ  (ਕਲੱਕਤਾ, ੧੯੧੪).