ਬਰਕਤਉੱਲਾ ਮੌਲਾਨਾ [੧੮੬੪-੧੯੨੮]

ਬਰਕਤਉੱਲਾ ਮੌਲਾਨਾ ਇੱਕ ਮੁਸਲਮਾਨ ਸੀ ਜੇ ਕਿ ਭੋਪਾਲ ਜੋ ਕਿ ਕੇਂਦਰੀ ਇੰਡੀਆ ਤੋਂ ਸੀ, ਜਿਸਨੇ ੧੯੦੯ ਵਿੱਚ ਟੋਕੀਓ ਯੂਨੀਵਰਸਿਟੀ 'ਚ ਪਰੋਫ਼ੈਸਰ ਲੱਗਣ ਤੋਂ ਪਹਿਲਾਂ ਕਈ ਸਾਲ ਇੰਗਲੈਂਡ ਤੇ ਯੂ.ਐੱਸ 'ਚ ਗੁਜ਼ਾਰੇ ਸਨ। ਉਹ ੧੯੧੨ ਵਿੱਚ 'ਇਸਲਾਮਿਕ ਫਰੈਟਨਿਟੀ' 'ਚ ਐਡੀਟਰ ਬਣ ਗਿਆ ਜੇ ਕਿ ਬਿ੍ਟਿਸ਼ ਦੇ ਖਿਲਾਫ਼ ਜਾਪਾਨੀ ਸਰਕਾਰ ਦੁਆਰਾ ਚਲਾਇਆ ਜਾਦਾਂ ਸੀ। ਉਹ ਬਲਵੰਤ ਸਿੰਘ ਨਾਲ ਮਿਲ ਕੇ 'ਗ਼ਦਰ' ਦੀਆਂ ਕਾਪੀਆਂ ਕਾਮਾਗਾਟਾ-ਮਾਰੂ ਰਾਹੀਂ ਵਿਦੇਸ਼ ਲੈ ਆਇਆ ਜਦੋਂ ਇਹ ਕਨੇਡਾ ਆਉਦੇਂ ਵਖਤ ਯੋਕਾਮਾ ਪੱਤਣ ਤੇ ਲੱਗੀ ਸੀ।੧੯੧੪ ਵਿੱਚ ਉਸਨੂੰ ਯੂਨੀਵਰਸਿਟੀ ਚੋਂ ਬਰਖਾਸਤ ਕਰ ਦਿੱਤਾ ਗਿਆ, ਪਸ਼ਚਾਤ ਉਸਨੇ ਗ਼ਦਰ ਪਾਰਟੀ ਸਨਫਰਾਂਸਿਸਕੋ ਦੇ ਮੂਹਰਲੇ ਦਰਜ਼ੇ ਦੀ ਭੂਮਿਕਾ ਲੈ ਲਈ। ੧੯੧੫ ਵਿੱਚ ਯੁੱਧ ਦੇ ਭਾਂਬੜ ਤੋਂ ਬਾਦ ਉਹ ਯੂਰਪ ਚਲਾ ਗਿਆ ਤੇ ਇੰਡੋ-ਜਰਮਨ ਮਿਸ਼ਨ ਇੰਸਤਾਬੁਲ ਨਾਲ ਜੁੜ ਗਿਆ। ਯੁੱਧ ਦੇ ਬਾਕੀ ਸਾਲ ਉਸਨੇ ਜਰਮਨੀ ਵਿੱਚ ਹੀ ਗੁਜ਼ਾਰੇ ਜਿਸਨੂੰ ਬਾਦ ਵਿੱਚ ਉਸਨੇ ਆਪਣਾ ਅਧਾਰ ਬਣਾ ਲਿਆ। ੧੯੨੭ ਦੀਆਂ ਗਰਮੀਆਂ 'ਚ ਉਹ ਐਟੀਂ ਕਮਿਊਨਿਸਟ ਮਾਇਨੌਰਟੀ ਨੂੰ ਹਿਮਾਇਤ ਦੇਣ ਜੋ ਕਿ ਹੁਣ ਵੰਡੀ ਹੋਈ ਗ਼ਦਰ ਪਾਰਟੀ ਸੀ ਲਈ ਕੈਲੀਫੋਰਨੀਆਂ ਗਿਆ ਸੀ। ਉਹ ਉਸੇ ਸਤੰਬਰ ਸੇਕਰਮਿੰਟੋ 'ਚ ਮਰ ਗਿਆ।

ਸ੍ਰੋਤ: ਸ੍ਰਟਗਲ ਫੌਰ ਫ੍ਰਈ ਹਿੰਦੌਸਤਾਨ: ਗ਼ਦਰ ਡਾਇ੍ਰਟੈਕਟਰੀ,ਪੰਜਾਬ ਸੈਕਸ਼ਨ, ੧੯ [ਛਪਿਆ- ਮਹਿਰੌਲੀ,ਨਵੀਂ ਦਿੱਲੀ: ਗੋਬਿੰਦ ਸਦਨ ਇੰਸੀਟਿਊਟ ਫੌਰ ਅਡਵਾਂਸਡ ਸਟੱਡੀਜ਼ ਇਨ ਕੰਪ੍ਰੀਟੈਟਵ ਰੀਲੀਜ਼ਨ, ], ਹਰੀਸ਼ ਕੇ ਪੁਰੀ, ਗ਼ਦਰ ਮੂਵਮੈਂਟ: ਆਡੋਲੌਜ਼ੀ, ਔਰਗਨਾਈਜ਼ੈਸ਼ਨ, ਸਟ੍ਰੈਟਜ਼ੀ [ ਅਮਿ੍ਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਡੀਸ਼ਨ-੨, 1993]